ਬੱਚਿਆਂ ਦੀ ਮੌਤ ''ਤੇ ਗਹਿਲੋਤ ਸਰਕਾਰ ਦਾ ਪਲਟਵਾਰ- ਬੀਜੇਪੀ ਸ਼ਾਸਿਤ ਸੂਬਿਆਂ ''ਚ ਸਭ ਤੋਂ ਜ਼ਿਆਦਾ ਮੌਤਾਂ

Friday, Jan 03, 2020 - 01:39 AM (IST)

ਬੱਚਿਆਂ ਦੀ ਮੌਤ ''ਤੇ ਗਹਿਲੋਤ ਸਰਕਾਰ ਦਾ ਪਲਟਵਾਰ- ਬੀਜੇਪੀ ਸ਼ਾਸਿਤ ਸੂਬਿਆਂ ''ਚ ਸਭ ਤੋਂ ਜ਼ਿਆਦਾ ਮੌਤਾਂ

ਜੈਪੁਰ — ਰਾਜਸਥਾਨ ਦੇ ਕੋਟਾ ਸਥਿਤ ਜੇਕੇਲੋਨ ਹਸਪਤਾਲ 'ਚ ਹੁਣ ਤਕ 104 ਬੱਚਿਆਂ ਦੀ ਮੌਤ ਹੋ ਗਈ ਹੈ। ਇਕ ਮਹੀਨੇ ਦੇ ਅੰਦਰ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ 'ਤੇ ਵਿਰੋਧੀ ਅਸ਼ੋਕ ਗਹਿਲੋਤ ਸਰਕਾਰ 'ਤੇ ਹਮਲਾਵਰ ਹੈ। ਇਸੇ ਦੌਰਾਨ ਵੀਰਵਾਰ ਨੂੰ ਰਾਜਸਥਾਨ ਸਰਕਾਰ ਨੇ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਦੀ ਰਿਪੋਰਟ ਜਾਰੀ ਕੀਤੀ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਸਭ ਤੋਂ ਖਰਾਬ ਪਰਫਾਰਮੈਂਸ ਵਾਲੇ 10 ਨਿਯੋਨੇਟਲ ਇੰਟੇਂਸਿਵ ਕੇਅਰ ਯੂਨਿਟ 'ਚੋਂ 9 ਭਾਰਤੀ ਜਨਤਾ ਪਾਰਟੀ ਸ਼ਾਸਤ ਸੂਬਿਆਂ 'ਚ ਹਨ। ਇਨ੍ਹਾਂ 'ਚੋਂ ਸਿਰਫ ਉੱਤਰ ਪ੍ਰਦੇਸ਼ ਦੇ ਤਿੰਨ ਹਨ ਜਿਸ 'ਚ ਲਖਨਊ ਵੀ ਸ਼ਾਮਲ ਹੈ। ਬਿਹਾਰ ਦੇ ਚਾਰ ਹਨ, ਝਾਰਖੰਡ ਅਤੇ ਗੁਜਰਾਤ ਦਾ ਇਕ ਨਿਯੋਨੇਟਲ ਇੰਟੇਸਿਵ ਕੇਅਰ ਯੂਨਿਟ ਹੈ। ਉੱਤਰ ਪ੍ਰਦੇਸ਼ ਦੇ ਸੈਫਈ ਹਸਪਤਾਲ 'ਚ ਭਰਤੀ ਹੋਣ ਵਾਲੇ ਬੱਚਿਆਂ ਦੀ ਮੌਤ ਦਰ 44 ਫੀਸਦੀ ਹੈ ਅਤੇ ਲਖਨਊ 'ਚ 31.6 ਫੀਸਦੀ ਹੈ। ਉਥੇ ਹੀ ਗੁਜਰਾਤ ਦੇ ਵਡੋਦਰਾ 'ਚ ਮੌਤ ਦਰ 26 ਫੀਸਦੀ ਹੈ ਜਦਕਿ ਰਾਜਸਥਾਨ 'ਚ ਸਭ ਤੋਂ ਜ਼ਿਆਦਾ ਮੌਤ ਕੋਟਾ ਦੇ ਜੇਕੇਲੋਨ ਹਸਪਤਾਲ 'ਚ ਬੀਜੇਪੀ ਸ਼ਾਸਨ ਦੌਰਾਨ 2015 'ਚ ਅਗਸਤ ਮਹੀਨੇ 'ਚ ਹੋਈ ਸੀ। ਇਸ 'ਚ 1 ਮਹੀਨੇ 'ਚ 154 ਬੱਚਿਆਂ ਦੀ ਮੌਤ ਹੋਈ ਸੀ ਅਤੇ 1 ਦਿਨ 'ਚ 12 ਬੱਚੇ ਮਰੇ ਸਨ।


author

Inder Prajapati

Content Editor

Related News