ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਆਖ਼ਰਕਾਰ ਮਿਲਿਆ ਪਰਿਵਾਰ, ਮਾਂ ਨੇ ਸੁਣਾਈ ਗੁੰਮ ਹੋਣ ਦੀ ਕਹਾਣੀ

Wednesday, Jun 29, 2022 - 09:41 AM (IST)

ਨਵੀਂ ਦਿੱਲੀ- 2015 ’ਚ ਪਾਕਿਸਤਾਨ ਤੋਂ ਭਾਰਤ ਆਈ ਗੂੰਗੀ-ਬਹਿਰੀ ਗੀਤਾ ਨੂੰ 6 ਸਾਲਾਂ ਬਾਅਦ ਆਪਣਾ ਪਰਿਵਾਰ ਫਿਰ ਤੋਂ ਮਿਲ ਗਿਆ ਹੈ। ਗੀਤਾ ਦਾ ਅਸਲੀ ਨਾਂ ਰਾਧਾ ਹੈ। ਉਸ ਦਾ ਪਰਿਵਾਰ ਮਹਾਰਾਸ਼ਟਰ ਦੇ ਪਰਭਣੀ ਦਾ ਰਹਿਣ ਵਾਲਾ ਹੈ। ਗੀਤਾ ਇਕ ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਮਿਲੀ ਸੀ। ਹੁਣ ਗੀਤਾ ਨੇ ਆਪਣੀ ਮਾਂ ਨਾਲ ਜਨਤਕ ਤੌਰ ’ਤੇ ਸਾਹਮਣੇ ਆ ਕੇ ਉਸ ਦੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ। ਗੀਤਾ ਨੇ ਮਾਂ ਮੀਨਾ ਪੰਡਾਰੇ ਤੇ ਭੈਣ ਪੂਜਾ ਬੰਸਾਡੇ ਨਾਲ ਉਸ ਨੂੰ ਪਰਿਵਾਰ ਨਾਲ ਮਿਲਾਉਣ ’ਚ ਮਦਦ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਗੀਤਾ ਦਾ ਪਰਿਵਾਰ ਮਾਰਚ 2021 ’ਚ ਹੀ ਮਿਲ ਗਿਆ ਸੀ ਪਰ ਗੀਤਾ ਦੀ ਮਾਂ ਦੇ ਪੈਰ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਹੀ ਆਉਣਾ ਚਾਹੁੰਦੀ ਸੀ।

ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ

ਇਸ ਤਰ੍ਹਾਂ ਹੋਈ ਸੀ ਗੁੰਮ
ਗੀਤਾ ਦੀ ਮਾਂ ਨੇ ਦੱਸਿਆ ਕਿ ਗੀਤਾ ਨੂੰ ਬਚਪਨ ਤੋਂ ਹੀ ਘੁੰਮਣ ਦਾ ਸ਼ੌਕ ਸੀ। ਉਹ ਬਚਪਨ ’ਚ ਕਈ ਵਾਰ ਬੱਸ ਅਤੇ ਟ੍ਰੇਨ ’ਚ ਬੈਠ ਕੇ ਚਲੀ ਜਾਂਦੀ ਸੀ ਪਰ ਬਾਅਦ ’ਚ ਮਿਲ ਜਾਂਦੀ ਸੀ। 1999 ’ਚ 8 ਸਾਲ ਦੀ ਉਮਰ ’ਚ ਗੀਤਾ ਟ੍ਰੇਨ ’ਚ ਬੈਠ ਕੇ ਚਲੀ ਗਈ। ਬਾਅਦ ’ਚ ਪਤਾ ਲੱਗਾ ਕਿ ਉਹ ਸਚਖੰਡ ਐਕਸਪ੍ਰੈੱਸ ਟ੍ਰੇਨ ’ਚ ਬੈਠ ਕੇ ਅੰਮ੍ਰਿਤਸਰ ਚਲੀ ਗਈ ਸੀ, ਜਿਥੋਂ ਉਹ ਸਮਝੌਤਾ ਐਕਸਪ੍ਰੈੱਸ ’ਚ ਬੈਠ ਗਈ ਤੇ ਪਾਕਿਸਤਾਨ ਚਲੀ ਗਈ।

PunjabKesari

ਪਾਕਿਸਤਾਨ ’ਚ ਮਿਲਿਆ ਗੀਤਾ ਨਾਂ
8 ਸਾਲ ਦੀ ਉਮਰ ਵਿਚ ਗੀਤਾ ਲਾਹੌਰ ਪਹੁੰਚ ਗਈ, ਜਿੱਥੇ ਪਾਕਿਸਤਾਨੀ ਪੁਲਸ ਨੇ ਗੀਤਾ ਨੂੰ ‘ਈਦੀ’ ਸੰਸਥਾ ਨੂੰ ਸੌਂਪ ਦਿੱਤਾ। ਉਸ ਦੇ ਗੂੰਗੀ-ਬੋਲੀ ਹੋਣ ਦਾ ਪਤਾ ਲੱਗਣ ਮਗਰੋਂ ਉਸ ਨੂੰ ਕਰਾਚੀ ਦੀ ਸੰਸਥਾ ’ਚ ਸ਼ਿਫਟ ਕੀਤਾ ਗਿਆ। ਗੀਤਾ ਦਾ ਪਹਿਲਾਂ ਨਾਂ ਫਾਤਿਮਾ ਰੱਖਿਆ ਗਿਆ। ਉਸ ਦੀ ਪੂਜਾ ਪਾਠ ਨੂੰ ਵੇਖ ਕੇ ਸਮਝ ’ਚ ਆਇਆ ਕਿ ਉਹ ਹਿੰਦੂ ਧਰਮ ਤੋਂ ਹੈ, ਇਸ ਤੋਂ ਬਾਅਦ ਉਸ ਦਾ ਨਾਂ ਗੀਤਾ ਰੱਖਿਆ ਗਿਆ। ਹੁਣ ਉਸ ਦੀ ਮਾਂ ਨੇ ਦੱਸਿਆਕਿ ਗੀਤਾ ਦਾ ਅਸਲੀ ਨਾਂ ਰਾਧਾ ਹੈ। 

ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

PunjabKesari

ਮਾਂ ਨੇ ਦੱਸਿਆ ਢਿੱਡ ’ਤੇ ਸੜਨ ਦਾ ਨਿਸ਼ਾਨ
ਗੀਤਾ ਦੀ ਮਦਦ  ਕਰਨ ਵਾਲੇ ਪੁਰੋਹਿਤ ਨੇ ਦੱਸਿਆ ਕਿ ਗੀਤਾ ਦੇ ਪਰਿਵਾਰ ਨੂੰ ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਲੱਭਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ। ਇਸ ਦਰਮਿਆਨ ਇਕ ਪਰਿਵਾਰ ਦਾ ਸਾਡਾ ਕੋਲ ਫੋਨ ਆਇਆ। ਅਸੀਂ ਗੀਤਾ ਨੂੰ ਲੈ ਕੇ ਉਨ੍ਹਾ ਦੇ ਘਰ ਪਹੁੰਚੇ। ਜਿੱਥੇ ਗੀਤਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਢਿੱਡ ’ਤੇ ਸੜਨ ਦਾ ਨਿਸ਼ਾਨ ਹੈ। ਇਸ ਦੀ ਜਾਂਚ ’ਚ ਉਨ੍ਹਾਂ ਦੀ ਗੱਲ ਸਹੀ ਸਾਬਤ ਹੋਈ। ਉੱਥੇ ਹੀ ਗੀਤਾ ਨੇ ਆਪਣੇ ਪਰਿਵਾਰ ਨੂੰ ਪਛਾਣ ਲਿਆ। 

ਇਹ ਵੀ ਪੜ੍ਹੋ- ਮੁੰਬਈ ਇਮਾਰਤ ਹਾਦਸਾ; ਹੁਣ ਤੱਕ 10 ਲੋਕਾਂ ਦੀ ਮੌਤ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ

PunjabKesari

ਵੱਡੀ ਹੋ ਕੇ ਸਾਈਨ ਲੈਂਗਵੇਜ ਅਧਿਆਪਕਾ ਬਣਾਂਗੀ
ਗੀਤਾ ਉਰਫ਼ ਰਾਧਾ ਦੀ ਮਾਂ ਪੰਡਾਰੇ ਇਕੱਲੀ ਰਹਿੰਦੀ ਹੈ। ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਪਿਤਾ ਦੀ ਮੌਤ ਹੋ ਚੁੱਕੀ ਹੈ। ਭੈਣ ਦਾ ਵਿਆਹ ਹੋ ਚੁੱਕਾ ਹੈ। ਗੀਤਾ ਨੇ ਰੇਲਵੇ ਪੁਲਸ, ਆਨੰਦ ਸੰਸਥਾ ਸਮੇਤ ਉਨ੍ਹਾਂ ਦੀ ਮਦਦ ਕਰਨ ਵਾਲੇ ਸਾਰੇ ਲੋਕਾਂ ਨੂੰ ਧੰਨਵਾਦ ਕੀਤਾ। ਨਾਲ ਹੀ ਗੀਤਾ ਨੇ ਕਿਹਾ ਕਿ ਉਹ ਵੱਡੀ ਹੋ ਕੇ ਸਾਈਨ ਲੈਂਗਵੇਜ ਅਧਿਆਪਕਾ ਬਣਾਉਣਾ ਚਾਹੁੰਦੀ ਹੈ।

 


Tanu

Content Editor

Related News