ਕੂੜੇ ਨੂੰ ਅੱਗ ਲਗਾ ਕੇ ਸੇਕਣ ਲੱਗੀਆਂ ਕੁੜੀਆਂ, ਜ਼ਹਿਰੀਲੇ ਧੂੰਏਂ ਨਾਲ ਹੋ ਗਈ ਮੌ.ਤ
Saturday, Nov 30, 2024 - 05:18 PM (IST)
ਨੈਸ਼ਨਲ ਡੈਸਕ- ਉਦਯੋਗਿਕ ਖੇਤਰ 'ਚ ਖੁੱਲ੍ਹੇ ਮੈਦਾਨ 'ਚ ਕੂੜਾ ਸਾੜ ਕੇ ਅੱਗ ਸੇਕਣ ਦੌਰਾਨ ਤਿੰਨ ਕੁੜੀਆਂ ਦੀ ਮੌਤ ਹੋ ਗਈ। ਖ਼ਦਸ਼ਾ ਹੈ ਕਿ ਕੂੜਾ ਸਾੜਨ ਨਾਲ ਜ਼ਹਿਰੀਲਾ ਧੂੰਆਂ ਨਿਕਲਿਆ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਗੁਜਰਾਤ ਦੇ ਸੂਰਤ 'ਚ ਉਸ ਸਮੇਂ ਵਾਪਰੀ, ਜਦੋਂ ਪੀੜਤਾ ਦੁਰਗਾ ਮਹੰਤੋ (12), ਅਮਿਤਾ ਮਹੰਤੋ (14) ਅਤੇ ਅਨੀਤਾ ਮਹੰਤੋ (8) ਸ਼ੁੱਕਰਵਾਰ ਸ਼ਾਮ ਇਕ ਹੋਰ ਕੁੜੀ ਨਾਲ ਅੱਗ ਸੇਕ ਰਹੀਆਂ ਸਨ। ਪੁਲਸ ਨੇ ਦੱਸਿਆ ਕਿ ਇਹ ਸਾਰੇ ਅੱਗ ਕੋਲ ਚਾਰੇ ਪਾਸੇ ਘੇਰਾ ਬਣਾ ਕੇ ਬੈਠੀਆਂ ਸਨ।
ਸਚਿਨ ਜੀਆਈਡੀਸੀ-1 ਦੇ ਪੁਲਸ ਇੰਸਪੈਕਟਰ ਜੇ.ਆਰ. ਚੌਧਰੀ ਨੇ ਦੱਸਿਆ,''ਅੱਗ ਸੇਕਣ ਦੌਰਾਨ ਕੁੜੀਆਂ ਨੇ ਉਲਟੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਗਈ।'' ਉਨ੍ਹਾਂ ਦੱਸਿਆ ਕਿ ਘਟਨਾ 'ਚ ਜਿਊਂਦੀ ਬਚੀ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਹੋਰ ਤਿੰਨਾਂ ਕੁੜੀਆਂ ਦੀ ਮੌਤ ਸ਼ੱਕੀ ਜ਼ਹਿਰੀਲੀ ਗੈਸ ਨਾਲ ਹੋਈ। ਪੁਲਸ ਅਧਿਕਾਰੀ ਨੇ ਕਿਹਾ,''ਹਾਲਾਂਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗੇਗਾ। ਪਹਿਲੀ ਨਜ਼ਰ ਪ੍ਰਤੀਤ ਹੋ ਰਿਹਾ ਹੈ ਕਿ ਜ਼ਹਿਰੀਲੀ ਗੈਸ ਕਾਰਨ ਤਿੰਨਾਂ ਦੀ ਮੌਤ ਹੋਈ ਹੈ।'' ਸੂਰਤ ਸਿਵਲ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਕੇਤਨ ਨਾਈਕ ਨੇ ਦੱਸਿਆ ਕਿ ਕੁੜੀਆਂ ਨੇ ਸ਼ਾਇਦ ਕੁਝ ਸਾੜਿਆ ਹੋਵੇਗਾ, ਜਿਸ ਨਾਲ ਜ਼ਹਿਰੀਲਾ ਧੂੰਆਂ ਨਿਕਲਿਆ ਅਤੇ ਉਹ ਬੇਹੋਸ਼ ਹੋ ਗਈਆਂ। ਉਨ੍ਹਾਂ ਦੱਸਿਆ,''ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਚੀਜ਼ਾਂ ਸਪੱਸਟ ਹੋਣਗੀਆਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8