ਗਰਬਾ ਪੰਡਾਲ ’ਚ ਨਾਬਾਲਗ ਕੁੜੀ ਨਾਲ ‘ਦੁਰਵਿਵਹਾਰ’ ਨੂੰ ਲੈ ਕੇ ਭਾਜਪਾ ਨੇਤਾ ਖ਼ਿਲਾਫ FIR ਦਰਜ
Sunday, Oct 18, 2026 - 03:01 AM (IST)
ਇੰਦੌਰ - ਇੰਦੌਰ ਦੇ ਇਕ ਗਰਬਾ ਪੰਡਾਲ ਵਿਚ ਨਾਬਾਲਗ ਕੁੜੀ ਨਾਲ ਕਥਿਤ ਦੁਰਵਿਵਹਾਰ ਅਤੇ ਧੱਕਾ-ਮੁੱਕੀ ਦੀ ਘਟਨਾ ਨੂੰ ਲੈ ਕੇ ਪੁਲਸ ਨੇ ਸ਼ਨੀਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਥਾਨਕ ਅਹੁਦੇਦਾਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਰੁਬੀਨਾ ਮਿਜ਼ਵਾਨੀ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ’ਤੇ ਕਮਲ ਚੌਹਾਨ ਖ਼ਿਲਾਫ ਇੰਡੀਅਨ ਪੀਨਲ ਕੋਡ ਦੀ ਧਾਰਾ 74 (ਔਰਤ ਦੀ ਪੱਤ ਲਾਹੁਣ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਬਲ ਦੀ ਵਰਤੋਂ) ਅਤੇ ਧਾਰਾ 75 (ਜਿਨਸੀ ਸ਼ੋਸ਼ਣ) ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ 15 ਅਕਤੂਬਰ ਨੂੰ ਹੀਰਾਨਗਰ ਥਾਣਾ ਖੇਤਰ ਦੇ ਇਕ ਗਰਬਾ ਪੰਡਾਲ ਵਿਚ ਚੌਹਾਨ ਨੇ ਕੁੜੀ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ ਸੀ। ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਵਿਚ ਚੌਹਾਨ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਕੁੜੀ ਦੇ ਕੋਲ ਜਾਂਦੇ ਅਤੇ ਉਸ ਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਹਨ।
