ਮੁੰਬਈ ਹਵਾਈ ਅੱਡੇ ’ਤੇ ਇਕ ਯਾਤਰੀ ਕੋਲੋਂ ਮਿਲਿਆ 14.5 ਕਰੋੜ ਰੁਪਏ ਦਾ ਗਾਂਜਾ, ਗ੍ਰਿਫਤਾਰ
Thursday, Aug 07, 2025 - 07:57 PM (IST)

ਮੁੰਬਈ, (ਭਾਸ਼ਾ)- ਕਸਟਮ ਵਿਭਾਗ ਨੇ ਬੈਂਕਾਕ ਤੋਂ ਮੁੰਬਈ ਹਵਾਈ ਅੱਡੇ ’ਤੇ ਪਹੁੰਚੇ ਇਕ ਯਾਤਰੀ ਦੇ ਟਰਾਲੀ ਬੈਗ ਵਿਚ ਲੁਕੋਇਆ ਗਿਆ 14.5 ਕਰੋੜ ਰੁਪਏ ਦਾ 14 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਕਸਟਮ ਵਿਭਾਗ ਦੇ ਏਅਰਪੋਰਟ ਕਮਿਸ਼ਨਰੇਟ ਵੱਲੋਂ ਬੁੱਧਵਾਰ ਤੜਕੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਸ਼ੱਕ ਦੇ ਆਧਾਰ ’ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ ਇਕ ਯਾਤਰੀ ਨੂੰ ਰੋਕਿਆ।
ਅਧਿਕਾਰੀ ਨੇ ਦੱਸਿਆ ਕਿ ਬੈਗ ਦੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ 14.548 ਕਿਲੋਗ੍ਰਾਮ ਹਾਈਡ੍ਰੋਪੋਨੀਕਲੀ ਉਗਾਇਆ ਗਿਆ ਗਾਂਜਾ ਬਰਾਮਦ ਕੀਤਾ, ਜਿਸਦੀ ਕੀਮਤ ਗੈਰ-ਕਾਨੂੰਨੀ ਡਰੱਗ ਬਾਜ਼ਾਰ ਵਿਚ ਲੱਗਭਗ 14.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਯਾਤਰੀ ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।