ਵੱਡੀ ਖ਼ਬਰ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਗ੍ਰਿਫ਼ਤਾਰ

Sunday, Sep 10, 2023 - 01:40 PM (IST)

ਵੱਡੀ ਖ਼ਬਰ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਗ੍ਰਿਫ਼ਤਾਰ

ਫਰੀਦਾਬਾਦ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਕਤਲਕਾਂਡ ਦੇ ਫ਼ਰਾਰ ਵਾਂਟੇਡ ਗੈਂਗਸਟਰ ਹੈਰੀ ਰਾਜਪੁਰਾ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਹੈਰੀ ਤਿਹਾੜ ਜੇਲ 'ਚ ਬੰਦ ਗੈਂਗਸਟਰ ਕੌਸ਼ਲ ਦਾ ਸਾਥੀ ਹੈ।

ਇਹ ਵੀ ਪੜ੍ਹੋ-  ਭਾਰਤ ਫੇਰੀ 'ਤੇ ਆਏ ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਪਤਨੀ ਨਾਲ ਅਕਸ਼ਰਧਾਮ ਮੰਦਰ 'ਚ ਕੀਤੀ ਪੂਜਾ

ਹੈਰੀ ਪੰਜਾਬ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਉਹ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਹੈ। ਉਸ ਨੇ ਕਈ ਅਪਰਾਧਕ ਵਾਰਦਾਤਾਂ ਨੂੰ ਪੰਜਾਬ 'ਚ ਅੰਜ਼ਾਮ ਦਿੱਤਾ। ਹੈਰੀ ਜੇਲ੍ਹ ਵਿਚ ਬੰਦ ਗੈਂਗਸਟਰ ਫਤਿਹ ਨਾਗਰੀ ਅਤੇ ਕੈਨੇਡਾ 'ਚ ਬੈਠੇ ਸੁਖਾਦੁਨੀ ਦੇ ਇਸ਼ਾਰੇ 'ਤੇ ਲਗਾਤਾਰ ਪੰਜਾਬ ਵਿਚ ਅਪਰਾਧਕ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਆ ਰਿਹਾ। 

ਇਹ ਵੀ ਪੜ੍ਹੋ- ਸੂਰਜ ਦੇ ਅਧਿਐਨ ਲਈ ਭੇਜੇ ਗਏ ਆਦਿਤਿਆ-L1 ਮਿਸ਼ਨ ਨੂੰ ਲੈ ਕੇ ਇਸਰੋ ਨੇ ਦਿੱਤੀ ਚੰਗੀ ਖ਼ਬਰ

ਦੱਸਣਯੋਗ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਸਾਲ 2022 ਵਿਚ ਕਬੱਡੀ ਮੈਚ ਮਗਰੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿਚ ਹੈਰੀ ਰਾਜਪੁਰਾ ਕਾਤਲਾਂ ਦੀ ਗੱਡੀ ਚਲਾ ਰਿਹਾ ਸੀ। ਹੈਰੀ 'ਤੇ ਇਸ ਤੋਂ ਪਹਿਲਾਂ ਬਠਿੰਡਾ ਵਿਚ ਡਬਲ ਮਰਡਰ ਅਤੇ ਇਕ ਹਰਿਆਣਾ ਦੇ ਪਲਵਲ ਵਿਚ ਕਤਲਕਾਂਡ ਦਾ ਵੀ ਦੋਸ਼ ਹੈ। ਜਲੰਧਰ ਪੁਲਸ ਗੈਂਗਸਟਰ ਹੈਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਾਵੇਗੀ ਅਤੇ ਸੰਦੀਪ ਕਤਲਕਾਂਡ ਵਿਚ ਪੁੱਛ-ਗਿੱਛ ਕਰੇਗੀ। ਸੰਦੀਪ ਨੰਗਲ ਦਾ ਕਤਲ 14 ਮਾਰਚ 2022 ਨੂੰ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News