ਗੈਂਗਸਟਰ ਪ੍ਰਿੰਸ ਖਾਨ ਦੇ ਘਰ ''ਤੇ ਚੱਲਿਆ ਬੁਲਡੋਜ਼ਰ, ਵਿਧਾਇਕ ਨੂੰ ਧਮਕੀ ਮਗਰੋਂ ਪੁਲਸ ਦਾ ਵੱਡਾ ਐਕਸ਼ਨ

Saturday, Jul 04, 2026 - 03:36 PM (IST)

ਗੈਂਗਸਟਰ ਪ੍ਰਿੰਸ ਖਾਨ ਦੇ ਘਰ ''ਤੇ ਚੱਲਿਆ ਬੁਲਡੋਜ਼ਰ, ਵਿਧਾਇਕ ਨੂੰ ਧਮਕੀ ਮਗਰੋਂ ਪੁਲਸ ਦਾ ਵੱਡਾ ਐਕਸ਼ਨ

ਰਾਂਚੀ- ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਵਾਸੇਪੁਰ ਸਥਿਤ ਗੈਂਗਸਟਰ ਪ੍ਰਿੰਸ ਖਾਨ ਖ਼ਿਲਾਫ਼ ਵੱਡਾ ਐਕਸ਼ਨ ਸ਼ੁਰੂ ਹੋ ਗਿਆ ਹੈ। ਐੱਸਐੱਸਪੀ ਪ੍ਰਭਾਤ ਕੁਮਾਰ ਦੇ ਨਿਰਦੇਸ਼ 'ਤੇ ਸ਼ਨੀਵਾਰ ਨੂੰ ਡੀਐੱਸਪੀ ਪ੍ਰਕਾਸ਼ ਸੋਏ ਦੀ ਅਗਵਾਈ 'ਚ ਪੁਲਸ ਟੀਮ ਨੇ ਪ੍ਰਿੰਸ ਖਾਨ ਦੇ ਘਰ 'ਤੇ ਅਦਾਲਤ ਦੇ ਆਦੇਸ਼ ਦੇ ਅਧੀਨ ਬੁਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਨਿਰਸਾ ਵਿਧਾਇਕ ਅਰੁਣ ਚੈਟਰਜੀ ਨੂੰ ਧਮਕੀ ਦੇਣ ਤੋਂ ਬਾਅਦ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ, ਵਿਧਾਇਕ ਅਰੂਪ ਚੈਟਰਜੀ ਨੇ ਧਨਬਾਦ ਐੱਸਐੱਸਪੀ ਨੂੰ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਗੈਂਗਸਟਰ ਪ੍ਰਿੰਸ ਖਾਨ ਲਗਾਤਾਰ ਉਨ੍ਹਾਂ ਨੂੰ ਫੋਨ ਕਰ ਰਿਹਾ ਸੀ। 

ਕਾਲ ਰਿਸੀਵ ਨਹੀਂ ਕਰਨ 'ਤੇ ਉਸ ਨੇ ਵਟਸਐੱਪ ਰਾਹੀਂ ਆਡੀਓ ਅਤੇ ਮੈਸੇਜ ਭੇਜ ਕੇ ਪੈਸੇ ਦੀ ਮੰਗ ਕੀਤੀ। ਆਡੀਓ 'ਚ 24 ਘੰਟਿਆਂ ਅੰਦਰ ਰਕਮ ਦਾ ਇੰਤਜ਼ਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਅਜਿਹਾ ਨਾ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਧਮਕੀ ਭਰੇ ਸੰਦੇਸ਼ 'ਚ ਕੋਲੇ ਦੇ ਕਾਰੋਬਾਰ ਦਾ ਜ਼ਿਕਰ ਕੀਤਾ ਗਿਆ ਸੀ। ਪੁਲਸ ਅਧਿਕਾਰੀਆਂ ਅਨੁਸਾਰ ਪ੍ਰਿੰਸ ਖਾਨ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਹੈ। ਉਸ ਖ਼ਿਲਾਫ਼ ਕਤਲ, ਰੰਗਦਾਰੀ, ਫਾਇਰਿੰਗ, ਧਮਕੀ ਅਤੇ ਅਪਰਾਧਕ ਸਾਜਿਸ਼ ਸਮੇਤ ਕਈ ਗੰਭੀਰ ਮਾਮਲੇ ਧਨਬਾਦੇ ਦੇ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਅਦਾਲਤ 'ਚ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਉਸ ਖ਼ਿਲਾਫ਼ ਕੁਰਕੀ-ਜ਼ਬਤੀ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਇਸੇ ਆਦੇਸ਼ ਦੀ ਪਾਲਣਾ 'ਚ ਪੁਲਸ ਨੇ ਵਾਸੇਪੁਰ ਸਥਿਤ ਉਸ ਦੇ ਘਰ ਕਾਰਵਾਈ ਸ਼ੁਰੂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਅੱਗੇ ਵੀ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News