ਦੇਸ਼ ਦੇ ਵੱਡੇ ਨੇਤਾ ਨਿਸ਼ਾਨੇ ''ਤੇ! PM ਮੋਦੀ, ਸ਼ਾਹ ਤੇ ਯੋਗੀ ਨੂੰ ਮਿਲੀ ਧਮਕੀ, ਜਾਂਚ ''ਚ ਜੁਟੀ ਪੁਲਸ

Sunday, Aug 02, 2026 - 05:55 PM (IST)

ਦੇਸ਼ ਦੇ ਵੱਡੇ ਨੇਤਾ ਨਿਸ਼ਾਨੇ ''ਤੇ! PM ਮੋਦੀ, ਸ਼ਾਹ ਤੇ ਯੋਗੀ ਨੂੰ ਮਿਲੀ ਧਮਕੀ, ਜਾਂਚ ''ਚ ਜੁਟੀ ਪੁਲਸ

ਰਾਂਚੀ,  (ਏਜੰਸੀ)–ਝਾਰਖੰਡ ਪੁਲਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ‘ਜਾਨੋਂ ਮਾਰਨ ਦੀ ਧਮਕੀ’ ਦੇਣ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਂਚੀ ਜ਼ਿਲੇ ਦੇ ਨਗਰੀ ਪੁਲਸ ਥਾਣੇ ’ਚ ਭਾਜਪਾ ਦੇ ਨਗਰੀ ਮੰਡਲ ਪ੍ਰਧਾਨ ਰਿਤੇਸ਼ ਰਾਜ ਮਹਿਤੋ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ।
ਨਗਰੀ ਪੁਲਸ ਥਾਣੇ ਦੇ ਇੰਚਾਰਜ ਅਭਿਸ਼ੇਕ ਰਾਏ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ, ਉਸੇ ਪੁਲਸ ਥਾਣੇ ਦੇ ਇਲਾਕੇ ਦੇ ਸਾਹੇਰ ਪਿੰਡ ਦੇ ਰਹਿਣ ਵਾਲੇ ਅਲੀਮ ਅੰਸਾਰੀ ਨੇ ਸੋਸ਼ਲ ਮੀਡੀਆ ’ਤੇ ਇਕ ਇਤਰਾਜ਼ਯੋਗ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਸ ਨੇ ਮੋਦੀ, ਸ਼ਾਹ ਅਤੇ ਆਦਿੱਤਿਆਨਾਥ ਦੇ ਖ਼ਿਲਾਫ਼ ਘਟੀਅਾ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ, ‘‘ਅਸੀਂ ਮੁਲਜ਼ਮ ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।’’ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਇਤਰਾਜ਼ਯੋਗ ਵੀਡੀਓ ਪੋਸਟ ਕਰ ਕੇ ਸਮਾਜਿਕ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ।


author

Shubam Kumar

Content Editor

Related News