ਘਰ ''ਚੋਂ ਬਰਾਮਦ ਹੋਈ 151.9 ਗ੍ਰਾਮ ਚਰਸ, ਹਿਮਾਚਲ ਪੁਲਸ ਨੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

Friday, Jul 31, 2026 - 11:04 AM (IST)

ਘਰ ''ਚੋਂ ਬਰਾਮਦ ਹੋਈ 151.9 ਗ੍ਰਾਮ ਚਰਸ, ਹਿਮਾਚਲ ਪੁਲਸ ਨੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਧਰਮਸ਼ਾਲਾ- 'ਨਸ਼ਾ-ਮੁਕਤ ਹਿਮਾਚਲ ਮੁਹਿੰਮ' ਦੇ ਅਧੀਨ ਨਸ਼ੀਲੇ ਪਦਾਰਥਾਂ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਨੂਰਪੁਰ ਪੁਲਸ ਨੇ ਕਾਂਗੜਾ ਜ਼ਿਲ੍ਹੇ 'ਚ ਇਕ 24 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਘਰੋਂ 151.9 ਗ੍ਰਾਮ ਚਰਸ ਜ਼ਬਤ ਕੀਤੀ। ਨੂਰਪੁਰ ਦੀ ਪੁਲਸ ਸੁਪਰਡੈਂਟ ਇਲਮਾ ਅਫਰੋਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ 29 ਜੁਲਾਈ ਨੰ ਡਮਟਾਲ ਪੁਲਸ ਸਟੇਸ਼ਨ ਦੀ ਇਕ ਟੀਮ ਕੰਦਰੋਰੀ ਗੇਟ ਕੋਲ ਰੂਟੀਨ ਗਸ਼ਤ ਅਤੇ ਜਾਂਚ 'ਤੇ ਸੀ, ਉਦੋਂ ਉਨ੍ਹਾਂ ਨੂੰ ਪੱਕੀ ਜਾਣਕਾਰੀ ਮਿਲੀ ਕਿ ਕੌਸ਼ਲ ਨਾਮੀ ਇਕ ਵਿਅਕਤੀ ਬਾਈ ਅਤਾਰਿਅਨ ਪਿੰਡ 'ਚ ਆਪਣੇ ਘਰੋਂ ਚਰਸ ਵੇਚ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਅਤੇ ਆਜ਼ਾਦ ਗਵਾਹਾਂ ਦੀ ਮੌਜੂਦਗੀ 'ਚ ਸ਼ੱਕੀ ਦੇ ਘਰ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਪੁਲਸ ਨੂੰ ਇਕ ਕਮਰੇ 'ਚੋਂ ਇਕ ਪਾਰਦਰਸ਼ੀ ਪੈਕੇਟ ਮਿਲਿਆ, ਜਿਸ 'ਚ ਛੜੀ ਦੇ ਆਕਾਰ ਦਾ ਪਦਾਰਥ ਸੀ। ਬਰਾਮਦ ਕੀਤੀ ਗਈ ਪਾਬੰਦੀਸ਼ੁਦਾ ਸਮੱਗਰੀ 151.9 ਗ੍ਰਾਮ ਚਰਸ ਨਿਕਲੀ, ਜਿਸ ਨੂੰ ਮੌਕੇ 'ਤੇ ਹੀ ਜ਼ਬਤ ਕਰ ਲਿਆ ਗਿਆ। ਇਲਮਾ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕੌਸ਼ਲ (24) ਵਜੋਂ ਹੋਈ ਹੈ, ਜੋ ਕਾਂਗੜਾ ਜ਼ਿਲ੍ਹੇ ਦੀ ਇੰਦੌਰਾ ਤਹਿਸੀਲ ਦੇ ਕੰਦਰੋਰੀ ਪੋਸਟ ਦਫ਼ਤਰ ਦੇ ਅਧੀਨ ਆਉਣ ਵਾਲੇ ਬਾਈ ਅਟਾਰਿਅਨ ਪਿੰਡ ਦਾ ਰਹਿਣ ਵਾਲਾ ਕੇਵਲ ਸਿੰਘ ਦਾ ਬੇਟਾ ਹੈ।

ਉਨ੍ਹਾਂ ਦੱਸਿਆ ਕਿ ਡਮਟਾਲ ਪੁਲਸ ਸਟੇਸ਼ਨ 'ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 20, 61 ਅਤੇ 85 ਦੇ ਅਧੀਨ ਐੱਫਆਈਆਰ ਨੰਬਰ 126/2026 ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ। ਪੁਲਸ ਨੇ ਕਿਹਾ ਕਿ ਨਸ਼ੀਲੇ ਪਦਾਰਥ ਸਪਲਾਈ ਨੈੱਟਵਰਕ ਦੇ ਪਿੱਛੇ ਅਤੇ ਅੱਗੇ ਸੰਪਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੂਰਪੁਰ ਪੁਲਸ ਨੇ ਜਨਤਾ ਨੂੰ ਨਸ਼ਾ ਤਸਕਰੀ ਨਾਲ ਸਬੰਧਤ ਕੋਈ ਵੀ ਜਾਣਕਾਰੀ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News