ਮੰਦਸੌਰ:7 ਸਾਲ ਦੀ ਬੱਚੀ ਨਾਲ ਗੈਂਗਰੇਪ ਕਰਨ ਵਾਲੇ ਦੋਹਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ

08/21/2018 5:59:35 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ 7 ਸਾਲ ਦੀ ਬੱਚੀ ਨਾਲ ਦਿਲ ਦਹਿਲਾ ਦੇਣ ਵਾਲੇ ਗੈਂਗਰੇਪ ਮਾਮਲੇ 'ਚ ਸਪੈਸ਼ਲ ਕੋਰਟ ਨੇ ਦੋਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਕੋਰਟ ਨੇ ਇਰਫਾਨ ਅਤੇ ਆਸਿਫ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। 7 ਸਾਲਾ ਪੀੜਤਾ ਨੇ ਪਿਛਲੇ ਮਹੀਨੇ ਅਦਾਲਤ 'ਚ ਚਲ ਰਹੀ ਸੁਣਵਾਈ ਦੌਰਾਨ ਆਪਣੇ ਮੁਜਰਮਾਂ

ਇਰਫਾਨ ਅਤੇ ਆਸਿਫ ਦੀ ਪਛਾਣ ਕੀਤੀ ਸੀ।
ਦੱਸ ਦੇਈਏ ਕਿ 26 ਜੂਨ ਨੂੰ ਦੋ ਵਿਅਕਤੀਆਂ ਇਰਫਾਨ ਅਤੇ ਆਸਿਫ ਨੇ ਸਕੂਲ ਤੋਂ ਛੁੱਟੀ ਦੇ ਬਾਅਦ ਸਕੂਲ ਦੇ ਬਾਹਰੋਂ ਬੱਚੀ ਨੂੰ ਅਗਵਾ ਕਰ ਲਿਆ ਸੀ, ਜਦੋਂ ਉਹ ਸਕੂਲ ਤੋਂ ਬਾਹਰ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਸੀ। ਬੱਚੀ ਦੂਜੇ ਦਿਨ ਸਵੇਰੇ ਝਾੜੀਆਂ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਉਸ ਨੂੰ ਗੰਭੀਰ ਹਾਲਤ 'ਚ ਇੰਦੌਰ ਦੇ ਐੱਮ.ਵਾਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਸ਼ੁਰੂਆਤ 'ਚ ਬੱਚੀ ਦੀ ਹਾਲਤ ਲਗਾਤਾਰ ਗੰਭੀਰ ਬਣੀ ਰਹੀ। ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਬੱਚੀ ਦੇ ਸਿਰ, ਚਿਹਰੇ ਅਤੇ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ। ਉਸ ਦੇ ਪ੍ਰਾਈਵੇਟ ਪਾਰਟ ਨੂੰ ਗੰਭੀਰ ਰੂਪ ਨਾਲ ਸੱਟ ਪਹੁੰਚਾਈ ਸੀ, ਜਿਸ ਵਜ੍ਹਾ ਨਾਲ ਬੱਚੀ ਨੂੰ ਕਈ ਸਰਜਰੀਆਂ 'ਚੋਂ ਲੰਘਣਾ ਪਿਆ ਪਰ ਫਿਰ ਵੀ ਉਸ ਨੇ ਆਪਣਾ ਹੌਂਸਲਾ ਨਹੀਂ ਗੁਆਇਆ। ਬੱਚੀ ਦਾ ਹੌਂਸਲਾ ਦੇਖ ਕੇ ਡਾਕਟਰ ਵੀ ਹੈਰਾਨ ਸੀ।

ਤੁਰੰਤ ਫਾਂਸੀ ਦੇਣ ਦੀ ਮੰਗ
ਕਾਫੀ ਸਮੇਂ ਤਕ ਆਈ.ਸੀ.ਯੂ. 'ਚ ਭਰਤੀ ਰਹਿਣ ਦੇ ਬਾਅਦ ਪਿਛਲੇ ਮਹੀਨੇ ਉਹ ਬਾਹਰ ਆਈ। ਹੁਣ ਉਸ ਦੇ ਜ਼ਖਮ ਵੀ ਤੇਜ਼ੀ ਨਾਲ ਭਰ ਰਹੇ ਹਨ। ਪੁਲਸ ਨੇ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਅਤੇ ਉਸ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ 'ਚ ਦੋਹਾਂ ਵਿਅਕਤੀਆਂ ਇਰਫਾਨ ਅਤੇ ਆਸਿਫ ਨੂੰ ਘਟਨਾ ਦੇ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ। ਇਸ ਘਟਨਾ ਤੋਂ ਬਾਅਦ ਮੰਦਸੌਰ ਸਹਿਤ ਪੂਰੇ ਮੱਧ ਪ੍ਰਦੇਸ਼ 'ਚ ਲੋਕਾਂ ਨੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਸੀ। ਨਾਲ ਹੀ ਮੁਸਲਿਮ ਸਮੁਦਾਇ ਦੇ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਸੇ ਵੀ ਕਬਰਿਸਤਾਨ 'ਚ ਥਾਂ ਨਾ ਦੇਣ ਦੀ ਗੱਲ ਕਹੀ।


Related News