ਗੰਗਾ ਦਸਹਿਰੇ ’ਤੇ ਹਰਿਦੁਆਰ ’ਚ ਲੱਖਾਂ ਸ਼ਰਧਾਲੂਆਂ ਨੇ ਗੰਗਾ ’ਚ ਲਾਈ ਡੁਬਕੀ
Sunday, Jun 16, 2024 - 11:20 PM (IST)

ਹਰਿਦੁਆਰ, (ਭਾਸ਼ਾ)- ਗੰਗਾ ਦਸਹਿਰੇ ਦੇ ਪਵਿੱਤਰ ਇਸ਼ਨਾਨ ਤਿਉਹਾਰ ਦੇ ਮੌਕੇ ’ਤੇ ਐਤਵਾਰ ਨੂੰ ਹਰਿਦੁਆਰ ’ਚ 15 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਨਦੀ ’ਚ ਆਸਥਾ ਦੀ ਡੁਬਕੀ ਲਾਈ। ਇਸ਼ਨਾਨ ਤਿਉਹਾਰ ਲਈ ਹਰਿਦੁਆਰ ਦੇ ਗੰਗਾ ਘਾਟਾਂ ’ਤੇ ਭਾਰੀ ਭੀੜ ਜੁੜੀ।
ਇਸ਼ਨਾਨ ਲਈ ਪੂਰੇ ਦੇਸ਼ ਤੋਂ ਸ਼ਰਧਾਲੂ ਸ਼ਨੀਵਾਰ ਦੇਰ ਸ਼ਾਮ ਤੋਂ ਹੀ ਹਰਿਦੁਆਰ ਪਹੁੰਚਣੇ ਸ਼ੁਰੂ ਹੋ ਗਏ ਸਨ। ਐਤਵਾਰ ਤੜਕੇ ਤੋਂ ਹੀ ਮੁੱਖ ਇਸ਼ਨਾਨ ਘਾਟ ਹਰਿ ਕੀ ਪੈੜੀ ’ਤੇ ਇਸ਼ਨਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਜੋ ਦੇਰ ਸ਼ਾਮ ਤੱਕ ਚੱਲਦਾ ਰਿਹਾ। ਇਸ ਮੌਕੇ ਸ਼ਰਧਾਲੂਆਂ ਨੇ ਗੰਗਾ ’ਚ ਆਸਥਾ ਦੀ ਡੁਬਕੀ ਲਾਈ।