ਹਰਿਦੁਆਰ ਪਹੁੰਚੇ ਸ਼ਰਧਾਲੂ ਸੁੱਕੀ ਗੰਗਾ ਦੇਖ ਹੋਏ ਨਿਰਾਸ਼, ਇਹ ਹੈ ਵਜ੍ਹਾ

Monday, Oct 18, 2021 - 10:05 AM (IST)

ਹਰਿਦੁਆਰ ਪਹੁੰਚੇ ਸ਼ਰਧਾਲੂ ਸੁੱਕੀ ਗੰਗਾ ਦੇਖ ਹੋਏ ਨਿਰਾਸ਼, ਇਹ ਹੈ ਵਜ੍ਹਾ

ਹਰਿਦੁਆਰ- ਹਰਿਦੁਆਰ ’ਚ ਸ਼ਨੀਵਾਰ ਨੂੰ ਇਸ਼ਨਾਨ ਕਰਨ ਪਹੁੰਚੇ ਸ਼ਰਧਾਲੂਆਂ ਨੂੰ ਹਰਿ-ਕੀ-ਪੌੜੀ ’ਚ ਪਵਿੱਤਰ ਗੰਗਾ ਨਦੀ ਸੁੱਕੀ ਮਿਲੀ। ਸਾਫ਼-ਸਫ਼ਾਈ ਅਤੇ ਮੁਰੰਮਤ ਲਈ ਗੰਗਾ ਨਹਿਰ ਆਉਣ ਵਾਲੇ 20 ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ। ਦੁਸਹਿਰੇ ਦੀ ਰਾਤ ਤੋਂ ਬੰਦ ਹੋਈ ਗੰਗਨਹਿਰ ਹੁਣ ਦੀਵਾਲੀ ਦੀ ਰਾਤ 4 ਨਵੰਬਰ ਨੂੰ ਚਾਲੂ ਕੀਤੀ ਜਾਵੇਗੀ। ਗੰਗਨਹਿਰ ਬੰਦ ਹੋਣ ਨਾਲ ਸ਼ਨੀਵਾਰ ਨੂੰ ਹਰਿ-ਕੀ-ਪੌੜੀ ਦੇ ਘਾਟ ਦੁਪਹਿਰ ਤੱਕ ਬਿਨਾਂ ਪਾਣੀ ਰਹੇ। ਇਸ਼ਨਾਨ ਲਾਇਕ ਪਾਣੀ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਹਾਲਾਂਕਿ ਗੰਗਾ ਸਭਾ ਦੀ ਨਾਰਾਜ਼ਗੀ ਤੋਂ ਬਾਅਦ ਸ਼ਾਮ ਨੂੰ ਉੱਤਰ ਪ੍ਰਦੇਸ਼ ਸਿੰਚਾਈ ਵਿਭਾਗ ਨੇ ਥੋੜ੍ਹਾ ਬਹੁਤ ਪਾਣੀ ਛੱਡਿਆ ਪਰ ਇਹ ਡੁੱਬਕੀ ਲਗਾਉਣ ਲਾਇਕ ਨਹੀਂ ਸੀ। 

PunjabKesari

ਉੱਤਰ ਪ੍ਰਦੇਸ਼ ਸਿੰਚਾਈ ਵਿਭਾਗ ਵਲੋਂ ਹਰ ਸਾਲ ਇੰਨੀਂ ਦਿਨੀਂ ਗੰਗਨਹਿਰ ਨੂੰ ਸਾਫ਼-ਸਫ਼ਾਈ ਅਤੇ ਮੁਰੰਮਤ ਲਈ ਬੰਦ ਕੀਤਾ ਜਾਂਦਾ ਹੈ। ਸ਼ੁੱਕਰਵਾਰ ਦੇਰ ਰਾਤ ਭੀਮਗੋੜਾ ਬੈਰਾਜ ਤੋਂ ਗੰਗਨਹਿਰ ’ਚ ਪਾਣੀ ਬੰਦ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਹਰਿ-ਕੀ-ਪੌੜੀ ਸਮੇਤ ਸਾਰੇ ਗੰਗਾ ਘਾਟਾਂ ’ਤੇ ਇਸ਼ਨਾਨ ਲਾਇਕ ਪਾਣੀ ਨਹੀਂ ਰਿਹਾ। ਗੰਗਨਹਿਰ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਇਨਸ਼ਾਨ ਕਰਨ ’ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਗੰਗਾ ’ਚ ਪੈਸੇ ਸਮੇਤ ਵੱਖ-ਵੱਖ ਸਾਮਾਨ ਲੱਭਣ ਲਈ ਦੇਰ ਰਾਤ ਤੋਂ ਹੀ ਲੋਕ ਜੁਟ ਗਏ ਸਨ। ਉੱਤਰ ਪ੍ਰਦੇਸ਼ ਸਿੰਚਾਈ ਵਿਭਾਗ ਦੇ ਐੱਸ.ਡੀ.ਓ. ਸ਼ਿਵ ਕੁਮਾਰ ਕੌਸ਼ਿਕ ਦਾ ਕਹਿਣਾ ਹੈ ਕਿ ਸਾਫ਼-ਸਫ਼ਾਈ ਅਤੇ ਮੁਰੰਮਤ ਲਈ ਗੰਗਨਹਿਰ ਨੂੰ 20 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News