ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ''ਚ ਲਿਖਿਆ- ਨਹੀਂ ਮਿਲਿਆ ਨਿਆਂ

Tuesday, Nov 17, 2020 - 12:17 AM (IST)

ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ''ਚ ਲਿਖਿਆ- ਨਹੀਂ ਮਿਲਿਆ ਨਿਆਂ

ਬੁਲੰਦਸ਼ਹਿਰ - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇੱਕ ਬੀ.ਏ.ਐੱਲ.ਐੱਲ.ਬੀ. ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਕੁੜੀ ਦੇ ਪ੍ਰੇਮੀ ਅਤੇ ਉਸ ਦੇ ਕੁੱਝ ਦੋਸਤਾਂ ਨੇ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸ ਦੇ ਨਾਲ ਪ੍ਰੇਸ਼ਾਨ ਹੋ ਕਰ ਉਸ ਨੇ ਇਹ ਕਦਮ ਚੁੱਕਿਆ। ਕੁੜੀ ਦੇ ਪਿਤਾ ਨੇ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਹੈ ਅਤੇ ਪੁਲਸ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।
ਇਹ ਵੀ ਪੜ੍ਹੋ: ਬੀਜੇਪੀ ਦੇ ਅੰਦਰੋਂ ਉੱਠੀ ਆਵਾਜ਼, JNU ਦਾ ਬਦਲਿਆ ਜਾਵੇ ਨਾਮ

ਪੁਲਸ ਨੇ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਹੈ, ਸੁਸਾਈਡ ਨੋਟ 'ਚ ਪੀੜਤਾ ਨੇ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕਦੇ ਹੋਏ ਆਤਮ ਹੱਤਿਆ ਕਰਨ ਦੀ ਗੱਲ ਕਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ 'ਚ ਭਾਜੜ ਮੱਚ ਗਈ ਹੈ।

ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ
ਕੁੜੀ ਬੀ.ਏ.ਐੱਲ.ਐੱਲ.ਬੀ. ਫੱਸਟ ਈਅਰ ਦੀ ਵਿਦਿਆਰਥਣ ਸੀ। ਕੁੜੀ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਦੋਸ਼ੀ ਕਮਰੁੱਦੀਨ ਅਕਸਰ ਉਸਦੇ ਘਰ ਆਇਆ ਕਰਦਾ ਸੀ ਅਤੇ ਕਦੇ-ਕਦੇ ਫੋਨ 'ਤੇ ਵੀ ਗੱਲ ਕਰਦਾ ਸੀ। ਇੱਕ ਦਿਨ ਉਸ ਨੇ 3 ਅਕਤੂਬਰ ਨੂੰ ਉਸ ਨੂੰ ਫੋਨ ਕਰਕੇ ਬੁਲਾਇਆ ਅਤੇ ਉਸ ਦੇ ਨਾਲ ਜ਼ਬਰਦਸਤੀ ਗਲਤ ਕੰਮ ਕੀਤਾ।
ਇਹ ਵੀ ਪੜ੍ਹੋ: ਮਦੁਰੈ 'ਚ ਸਨਸਨੀਖੇਜ ਵਾਰਦਾਤ, ਵਿਚਕਾਰ ਸੜਕ ਵੱਢਿਆ ਨੌਜਵਾਨ ਦਾ ਸਿਰ

ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਉਸ ਨੇ ਪਰਿਵਾਰ ਵਾਲਿਆਂ ਨੂੰ ਦਿੱਤੀ। ਪੁਲਸ 'ਚ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਉਸ ਨੇ ਮੁਆਫੀ ਮੰਗ ਕੇ ਉਸਦੇ ਨਾਲ ਵਿਆਹ ਕਰਨ ਦੀ ਗੱਲ ਕਹੀ ਫਿਰ ਪੀੜਤਾ ਨੇ ਆਪਣੇ ਬਿਆਨ ਪਲਟ ਦਿੱਤੇ ਸਨ।

ਇਸ ਤੋਂ ਬਾਅਦ 16 ਅਕਤੂਬਰ ਨੂੰ ਪੀੜਤਾ ਨੂੰ ਫਿਰ ਉਸ ਦੇ ਪ੍ਰੇਮੀ ਕਮਰੁੱਦੀਨ ਨੇ ਬੁਲਾਇਆ ਅਤੇ ਗੱਡੀ 'ਚ ਬਿਠਾ ਕੇ ਆਪਣੇ ਦੋ ਦੋਸਤਾਂ ਨਾਲ ਅਬਰਾਰ ਦੇ ਘਰ ਲੈ ਗਿਆ ਅਤੇ ਉਸ ਨਾਲ ਪਹਿਲਾਂ ਕਮਰੁੱਦੀਨ ਨੇ ਰੇਪ ਕੀਤਾ। ਜਿਸ ਦਾ ਅਸ਼ਲੀਲ ਵੀਡੀਓ ਉਸ ਦੇ ਦੋਸਤਾਂ ਨੇ ਬਣਾਇਆ ਫਿਰ ਉਸ ਨੂੰ ਬਲੈਕਮੇਲ ਕਰ ਉਸ ਦੇ ਦੋਸਤਾਂ ਨੇ ਵੀ ਰੇਪ ਕੀਤਾ ਅਤੇ ਗੁਆਂਢ ਦੇ ਇੱਕ ਪਿੰਡ 'ਚ ਜਾ ਕੇ ਛੱਡ ਦਿੱਤਾ। ਨਾਲ ਹੀ ਕਿਸੇ ਨੂੰ ਨਹੀਂ ਦੱਸਣ ਦੀ ਧਮਕੀ ਵੀ ਦਿੱਤੀ।


author

Inder Prajapati

Content Editor

Related News