ਝਾਰਖੰਡ ’ਚ ਮਹਿਲਾ ਕਲਾਕਾਰ ਨਾਲ ਸਮੂਹਿਕ ਜਬਰ-ਜ਼ਨਾਹ

Tuesday, Mar 05, 2024 - 12:32 PM (IST)

ਝਾਰਖੰਡ ’ਚ ਮਹਿਲਾ ਕਲਾਕਾਰ ਨਾਲ ਸਮੂਹਿਕ ਜਬਰ-ਜ਼ਨਾਹ

ਮੇਦਿਨੀਨਗਰ (ਝਾਰਖੰਡ)- ਝਾਰਖੰਡ ਦੇ ਪਲਾਮੂ ਜ਼ਿਲੇ ਵਿਚ ਛੱਤੀਸਗੜ੍ਹ ਦੀ ਇਕ 21 ਸਾਲਾ ਰੰਗਮੰਚ ਕਲਾਕਾਰ ਨਾਲ ਉਸਦੇ ਸਹਿ ਕਲਾਕਾਰਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਇਹ ਘਟਨਾ ਦੁਮਕਾ ਜ਼ਿਲੇ ਵਿਚ ਇਕ ਵਿਦੇਸ਼ੀ ਸੈਲਾਨੀ ਨਾਲ ਕਥਿਤ ਸਮੂਹਿਕ ਜਬਰ-ਜ਼ਨਾਹ ਦੇ ਕੁਝ ਦਿਨ ਬਾਅਦ ਵਾਪਰੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਲਾਮੂ ਦੇ ਰਹਿਣ ਵਾਲੇ ਤਿੰਨ ਸਹਿ-ਅਦਾਕਾਰਾਂ ਨੇ ਰੰਗਮੰਚ ਕਲਾਕਾਰ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਕਥਿਤ ਤੌਰ ’ਤੇ ਇਕ ਕਾਰ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ।
ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਰਾਂਚੀ ਤੋਂ ਕਰੀਬ 200 ਕਿਲੋਮੀਟਰ ਦੂਰ ਵਿਸ਼ਰਾਮਪੁਰ ਥਾਣਾ ਖੇਤਰ ਦੀ ਇਕ ਸੜਕ ’ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਨੂੰ ਬੇਹੋਸ਼ੀ ਦੀ ਹਾਲਤ ’ਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।


author

Aarti dhillon

Content Editor

Related News