ਨਰਾਤਿਆਂ ਦੌਰਾਨ 17 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ

Thursday, Oct 10, 2024 - 05:10 AM (IST)

ਨਰਾਤਿਆਂ ਦੌਰਾਨ 17 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ

ਸੂਰਤ - ਗੁਜਰਾਤ ਦੇ ਸੂਰਤ ਜ਼ਿਲੇ ’ਚ ਨਰਾਤਿਆਂ ਦੌਰਾਨ ਦੋਸਤਾਂ ਨਾਲ ਗਈ 17 ਸਾਲ ਦੀ  ਇਕ ਨਾਬਾਲਗ ਕੁੜੀ ਨਾਲ 3 ਨੌਜਵਾਨਾਂ ਨੇ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਪੁਲਸ ਦੇ ਸੁਪਰਡੈਂਟ (ਦਿਹਾਤੀ) ਹਿਤੇਸ਼ ਜੋਇਸਰ ਨੇ ਬੁੱਧਵਾਰ ਦੱਸਿਆ ਕਿ ਮੰਗਰੋਲ ਖੇਤਰ ਦੇ ਮੋਟਾ ਬੋਰਸਰਾ ਪਿੰਡ ਦੇ ਬਾਹਰਵਾਰ ਇਕ ਇਲਾਕੇ ’ਚ ਮੰਗਲਵਾਰ ਰਾਤ ਕਰੀਬ 11 ਵਜੇ ਉਕਤ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਕੁੜੀ ਆਪਣੀ ਕੋਚਿੰਗ ਕਲਾਸ ਤੋਂ ਬਾਅਦ ਦੋਸਤਾਂ ਨੂੰ ਮਿਲਣ ਗਈ ਸੀ। ਰਾਤ ਕਰੀਬ 10:30 ਵਜੇ ਉਸ ਨੇ ਆਪਣੇ 2 ਦੋਸਤਾਂ ਨਾਲ ਆਈਸਕ੍ਰੀਮ ਖਾਧੀ। ਉਹ ਅਤੇ ਉਸ ਦੇ 2 ਮਰਦ ਦੋਸਤ ਮੋਟਾ ਬੋਰਸਰਾ ਪਿੰਡ ਨੇੜੇ ਇਕ ਸੁੰਨਸਾਨ ਥਾਂ ’ਤੇ ਬੈਠੇ ਸਨ  ਕਿ 3 ਵਿਅਕਤੀ ਉਨ੍ਹਾਂ ਕੋਲ ਆਏ। ਤਿੰਨਾਂ ਨੇ ਕੁੜੀ ਨੂੰ ਫੜ ਲਿਆ ਜਦ ਕਿ ਉਸ ਦੇ ਦੋਸਤ ਭੱਜ ਗਏ। ਉਸ ਪਿੱਛੋਂ ਉਨ੍ਹਾਂ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ  ਕੀਤਾ। ਫਿਰ ਉਸ ਦੇ ਤੇ ਉਸ ਦੇ ਦੋਸਤਾਂ ਦੇ ਫੋਨ ਲੈ ਕੇ ਭੱਜ ਗਏ।
 


author

Inder Prajapati

Content Editor

Related News