ਬਹੁਚਰਚਿਤ ਨਾਬਾਲਗ ਕਤਲ ਕੇਸ ’ਚੋਂ 2 ਮੁਲਜ਼ਮ ਬਰੀ

Saturday, Jul 11, 2026 - 05:31 PM (IST)

ਬਹੁਚਰਚਿਤ ਨਾਬਾਲਗ ਕਤਲ ਕੇਸ ’ਚੋਂ 2 ਮੁਲਜ਼ਮ ਬਰੀ

ਨਿਹਾਲ ਸਿੰਘ ਵਾਲਾ (ਬਾਵਾ) : ਮਾਣਯੋਗ ਸੈਸ਼ਨ ਜੱਜ ਮੋਗਾ ਨੀਲਮ ਅਰੋੜਾ ਦੀ ਅਦਾਲਤ ਨੇ ਨਾਬਾਲਿਗ ਮਨੀਕਰਨ ਸਿੰਘ ਵਾਸੀ ਬੱਧਨੀ ਖੁਰਦ ਦੇ ਕਤਲ ਦੇ ਦੋਸ਼ ਵਿਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਿਮ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਰਾਜੇਸ਼ ਸਿੰਘ ਪੁੱਤਰ ਸੱਤਪਾਲ ਦੋਵੇਂ ਵਾਸੀ ਬੱਧਨੀ ਖੁਰਦ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ। ਮੁਲਜ਼ਮਾਂ ਦੇ ਵਕੀਲ ਦਲਜੀਤ ਸਿੰਘ ਧਾਲੀਵਾਲ ਅਤੇ ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਵਾਸੀ ਬੱਧਨੀ ਖੁਰਦ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਮਹਿਣਾ ਦੀ ਪੁਲਸ ਵੱਲੋਂ ਕੁਲਵਿੰਦਰ ਸਿੰਘ ਅਤੇ ਰਜੇਸ਼ ਸਿੰਘ ਖਿਲਾਫ ਕਤਲ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁੱਦਈ ਵੱਲੋਂ ਬਿਆਨ ਦਿੱਤਾ ਸੀ ਕਿ ਮੁਲਜ਼ਿਮਾਂ ਨੇ ਉਸ ਦੇ ਨਾਬਾਲਿਗ ਭਰਾ ਮਨੀਕਰਨ ਨੂੰ ਮਿਤੀ 12/02/2024 ਨੂੰ ਘਰ ਤੋਂ ਮੋਗਾ ਫਿਲਮ ਦਿਖਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਦਲਜੀਤ ਸਿੰਘ ਧਾਲੀਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮਾਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ।


author

Gurminder Singh

Content Editor

Related News