ਨਾਬਾਲਗ ਕੁੜੀ ਨਾਲ ਬਣਾਏ ਸਰੀਰਕ ਸਬੰਧ, ਦੋਸਤ ਨੇ ਬਣਾਈ ਵੀਡੀਓ, ਦੋਵੇਂ ਗ੍ਰਿਫ਼ਤਾਰ

Wednesday, Jul 15, 2026 - 01:43 PM (IST)

ਨਾਬਾਲਗ ਕੁੜੀ ਨਾਲ ਬਣਾਏ ਸਰੀਰਕ ਸਬੰਧ, ਦੋਸਤ ਨੇ ਬਣਾਈ ਵੀਡੀਓ, ਦੋਵੇਂ ਗ੍ਰਿਫ਼ਤਾਰ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਨੇ ਇੱਕ ਨਾਬਾਲਗ ਮੁੰਡੇ ਵਲੋਂ ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਸਦੇ ਦੋਸਤ ਵਲੋਂ ਇਸ ਦੀ ਵੀਡੀਓ ਬਣਾ ਕੇ ਧਮਕਾਉਣ ਦੇ ਕਥਿਤ ਦੋਸ਼ ਹੇਠ 2 ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਅਤੇ ਵੀਡੀਓ ਬਣਾਉਣ ਵਾਲਾ ਵੀ ਨਾਬਾਲਗ ਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਅਤੇ ਉਸਦੀ 14 ਸਾਲਾ ਧੀ ਨੇ ਉਸ ਨੂੰ ਦੱਸਿਆ ਕਿ ਜਦੋਂ ਉਹ ਘਰ ਦੇ ਨੇੜੇ ਹੀ ਖੇਤਾਂ ਵਿਚ ਲੱਕੜੀਆਂ ਲੈਣ ਲਈ ਗਈ ਸੀ ਤਾਂ ਰਸਤੇ ਵਿਚ ਉਸਨੂੰ ਇੱਕ ਲੜਕਾ ਸ਼ਾਮ (ਕਾਲਪਨਿਕ ਨਾਂ) ਮਿਲ ਗਿਆ। ਇਹ ਲੜਕਾ ਉਸਨੂੰ ਖੇਤਾਂ ਨੇੜੇ ਝਾੜੀਆਂ ਵਿਚ ਲੈ ਗਿਆ, ਜਿੱਥੇ ਉਸਨੇ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਏ।

ਉੱਥੇ ਹੀ ਮੌਜੂਦ ਇੱਕ ਹੋਰ ਲੜਕਾ ਸੀ, ਜਿਸ ਨੇ ਇਹ ਸਾਰੇ ਵਾਕਿਆ ਦੀ ਵੀਡੀਓ ਬਣਾ ਲਈ। ਵੀਡੀਓ ਬਣਾਉਣ ਉਪਰੰਤ ਇਨ੍ਹਾਂ ਨੇ ਡਰਾਇਆ, ਧਮਕਾਇਆ ਕਿ ਇਸ ਬਾਰੇ ਕਿਸੇ ਨੂੰ ਨਾ ਦੱਸੇ। ਘਰ ਆ ਕੇ ਲੜਕੀ ਨੇ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ’ਤੇ ਉਸਨੇ ਪੁਲਸ ਨੂੰ ਇਹ ਬਿਆਨ ਦਰਜ ਕਰਵਾਏ। ਮਾਛੀਵਾੜਾ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵੇਂ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਪੁਲਸ ਵਲੋਂ ਲੜਕੀ ਦਾ ਸਮਰਾਲਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ, ਜਿੱਥੇ ਮੌਜੂਦ ਡਾਕਟਰ ਗੁਰਦਵਿੰਦਰ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕੀਤਾ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਨਾਲ ਸਰੀਰਕ ਸਬੰਧ ਬਣਾਏ ਗਏ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਲੜਕੀ ਨਾਬਾਲਗ ਹੈ ਅਤੇ ਇਸ ਮਾਮਲੇ ਵਿਚ ਕਾਬੂ ਕੀਤੇ ਮੁਲਜ਼ਮ ਵੀ ਨਾਬਾਲਗ ਹਨ।


author

Babita

Content Editor

Related News