ਗਣੇਸ਼ ਉਤਸਵ ਦੌਰਾਨ ਪੁਣੇ ''ਚ ਸ਼ਰਾਬ ''ਤੇ Ban ! ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਪਾਈ ਝਾੜ

Friday, Sep 11, 2026 - 07:00 PM (IST)

ਗਣੇਸ਼ ਉਤਸਵ ਦੌਰਾਨ ਪੁਣੇ ''ਚ ਸ਼ਰਾਬ ''ਤੇ Ban ! ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਪਾਈ ਝਾੜ

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਪੁਣੇ ’ਚ ਗਣੇਸ਼ ਉਤਸਵ ਦੌਰਾਨ ਪ੍ਰਸ਼ਾਸਨ ਨੇ ਸ਼ਰਾਬ ’ਤੇ ਪਾਬੰਦੀ ਲਗਾ ਦਿੱਤੀ। ਇਸ ’ਤੇ ਬੰਬਈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਸਖਤ ਝਾੜ ਪਾਈ। ਹਾਈ ਕੋਰਟ ਨੇ ਸਖ਼ਤੀ ਨਾਲ ਪੁੱਛਿਆ ਕਿ ਸਿਰਫ਼ ਇਸੇ ਜ਼ਿਲੇ ਵਿਚ ਅਜਿਹਾ ਕਿਉਂ ਕੀਤਾ ਗਿਆ ਹੈ। ਕੋਰਟ ਨੇ ਕਿਹਾ ਕਿ ਮੁੰਬਈ ਅਤੇ ਬਾਕੀ ਦੂਜੇ ਇਲਾਕਿਆਂ ਵਿਚ ਤਾਂ ਅਜਿਹੀ ਕੋਈ ਰੋਕ ਨਹੀਂ ਹੈ। ਚੀਫ ਜਸਟਿਸ ਐੱਮ. ਸੀ. ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੀ ਬੈਂਚ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਇਸ ਪਾਬੰਦੀ ਨੂੰ ਹਟਾਉਣ ਜਾਂ ਨਿਆਇਕ ਦਖਲਅੰਦਾਜ਼ੀ ਦਾ ਸਾਹਮਣਾ ਕਰਨ। ਹਾਈ ਕੋਰਟ ਦੀ ਬੈਂਚ ਨੇ ਕਿਹਾ ਕਿ ਇਕ ਜ਼ਿਲੇ ਵਿਚ ਇਸ ਤਰ੍ਹਾਂ ਦੀ ਮਨਮਾਨੀ ਕਾਰਵਾਈ ਦਾ ਹੁਕਮ ਦੇ ਕੇ ਅਧਿਕਾਰੀ ਪੁਣੇ ਅਤੇ ਉੱਥੋਂ ਦੇ ਵਸਨੀਕਾਂ ਨੂੰ ਬਦਨਾਮ ਕਰ ਰਹੇ ਹਨ।

ਅਦਾਲਤ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਇਹ ਵੀ ਕਿਹਾ ਕਿ ਅਜਿਹੀ ਰੋਕ ਨਾਲ ਸ਼ਰਾਬ ਪੀਣ ਦੇ ਆਦੀ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਚੀਫ ਜਸਟਿਸ ਤ੍ਰਿਪਾਠੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ 10 ਦਿਨਾਂ ਤੱਕ ਸ਼ਰਾਬ ਪੀਣ ਨੂੰ ਨਾ ਮਿਲੀ, ਤਾਂ ਉਹ ਹਸਪਤਾਲਾਂ ਵਿਚ ਪਹੁੰਚ ਜਾਣਗੇ।

ਹੋਟਲ ਤੇ ਸ਼ਰਾਬ ਠੇਕੇਦਾਰਾਂ ਦੇ ਮਾਲਕਾਂ ਨੇ ਪਾਈ ਸੀ ਪਟੀਸ਼ਨ
ਹਾਈ ਕੋਰਟ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ, ਜੋ ਹੋਟਲ ਮਾਲਕਾਂ ਅਤੇ ਸ਼ਰਾਬ ਠੇਕਿਆਂ ਦੇ ਮਾਲਕਾਂ ਦੀਆਂ ਸੰਸਥਾਵਾਂ ਨੇ ਦਾਇਰ ਕੀਤੀਆਂ ਸਨ। ਇਨ੍ਹਾਂ ਪਟੀਸ਼ਨਾਂ ਵਿਚ ਪੁਣੇ ਦੇ ਜ਼ਿਲਾ ਮੈਜਿਸਟ੍ਰੇਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਵਿਚ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਗਣੇਸ਼ ਉਤਸਵ ਦੌਰਾਨ 10 ਦਿਨਾਂ ਤੱਕ ਸ਼ਰਾਬ ਦੀ ਵਿਕਰੀ ’ਤੇ ਰੋਕ ਲਗਾਈ ਗਈ ਸੀ।


author

Harpreet SIngh

Content Editor

Related News