ਡੇਰਾ ਸੱਚਾ ਸੌਦਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਹੱਤਕ ਪਟੀਸ਼ਨ ਹੋਈ ਰੱਦ
Friday, Oct 16, 2026 - 09:05 AM (IST)
ਚੰਡੀਗੜ੍ਹ (ਗੰਭੀਰ) : ਪੰਜਾਬ-ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਨਾਲ ਸਬੰਧਤ ਇਸ਼ਤਿਹਾਰ ਦੇ ਮਾਮਲੇ ’ਚ ਦਾਇਰ ਹੱਤਕ ਪਟੀਸ਼ਨ ਵਾਪਸ ਲੈਣ ਦੀ ਛੋਟ ਦਿੰਦਿਆਂ ਰੱਦ ਕਰ ਦਿੱਤੀ ਹੈ। ਫਤਿਹਾਬਾਦ ਨਿਵਾਸੀ ਪਟੀਸ਼ਨਰ ਰਾਜਕੁਮਾਰ ਨੇ ਪਟੀਸ਼ਨ ਵਾਪਸ ਲੈਣ ਤੇ ਕਾਨੂੰਨ ਤਹਿਤ ਉਪਲਬਧ ਢੁੱਕਵੇਂ ਬਦਲਵੇਂ ਉਪਾਅ ਅਪਣਾਉਣ ਦੀ ਆਜ਼ਾਦੀ ਮੰਗੀ ਸੀ। ਜਸਟਿਸ ਦੀਪਕ ਮਨਚੰਦਾ ਦੇ ਬੈਂਚ ਨੇ ਬੇਨਤੀ ਸਵੀਕਾਰ ਕਰ ਲਈ।
ਇਹ ਵੀ ਪੜ੍ਹੋ : 11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ ਆਪਣੇ ਇਲਾਕੇ ਦਾ ਹਾਲ
ਸੁਣਵਾਈ ਦੌਰਾਨ ਬਚਾਅ ਧਿਰ ਨੇ ਦੱਸਿਆ ਕਿ ਪਟੀਸ਼ਨ ’ਚ ਉਠਾਏ ਗਏ ਮੁੱਦੇ ’ਤੇ ਹਾਈ ਕੋਰਟ ਦੀ ਬੈਂਚ ਪਹਿਲਾਂ ਹੀ ਖੁਦ ਨੋਟਿਸ ਲੈ ਕੇ ਵੱਖਰਾ ਮਾਮਲਾ ਸ਼ੁਰੂ ਕਰ ਚੁੱਕੀ ਹੈ, ਜੋ ਵਿਚਾਰ ਅਧੀਨ ਹੈ। ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨਰ ਦੇ ਵਕੀਲ ਨੂੰ ਇਸ ਪਟੀਸ਼ਨ ਦੀ ਸੁਣਵਾਈ ਯੋਗਤਾ ਬਾਰੇ ਆਪਣਾ ਪੱਖ ਰੱਖਣ ਲਈ ਕਿਹਾ। ਪਟੀਸ਼ਨਰ ਨੇ ਪਟੀਸ਼ਨ ਵਾਪਸ ਲੈਣ ਤੇ ਉਪਲਬਧ ਕਾਨੂੰਨ ਉਪਾਅ ਅਪਣਾਉਣ ਦੀ ਛੋਟ ਮੰਗੀ। ਅਦਾਲਤ ਨੇ ਪਟੀਸ਼ਨ ਵਾਪਸ ਲਈ ਹੋਈ ਮੰਨਦਿਆਂ ਰੱਦ ਕਰ ਦਿੱਤੀ ਤੇ ਕਾਨੂੰਨ ਅਨੁਸਾਰ ਢੁੱਕਵੇਂ ਉਪਾਅ ਅਪਣਾਉਣ ਦੀ ਆਜ਼ਾਦੀ ਦਿੱਤੀ। ਪਟੀਸ਼ਨ ’ਚ ਡੇਰਾ ਸੱਚਾ ਸੌਦਾ, ਪ੍ਰਬੰਧਕ ਤੇ ਅਖ਼ਬਾਰਾਂ ਨੂੰ ਪ੍ਰਤੀਵਾਦੀ ਬਣਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
