ਸ਼ਰਾਬ ਦੀਆਂ ਬੋਤਲਾਂ ''ਤੇ ਗਾਂਧੀ ਦੀ ਫੋਟੋ

Monday, Jul 01, 2019 - 12:45 AM (IST)

ਸ਼ਰਾਬ ਦੀਆਂ ਬੋਤਲਾਂ ''ਤੇ ਗਾਂਧੀ ਦੀ ਫੋਟੋ

ਤਿਰੂਵਨੰਤਪੁਰਮ— ਕੇਰਲ ਦੀ ਮਹਾਤਮਾ ਗਾਂਧੀ ਮੈਮੋਰੀਅਲ ਫਾਊਂਡੇਸ਼ਨ ਨੇ ਸ਼ਰਾਬ ਦੀਆਂ ਬੋਤਲਾਂ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਛਾਪੇ ਜਾਣ ਨੂੰ ਲੈ ਕੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸ਼ਿਕਾਇਤ ਕਰ ਕੇ ਇਸਰਾਈਲੀ ਕੰਪਨੀ ਖਿਲਾਫ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਕੋਟਾਯਮ ਦੇ ਪਾਲਾ ਸਥਿਤ ਫਾਊਂਡੇਸ਼ਨ ਦੇ ਪ੍ਰਧਾਨ ਏਬੀ ਜੋਸ ਨੇ ਐਤਵਾਰ ਨੂੰ ਦੋਵਾਂ ਪ੍ਰਧਾਨ ਮੰਤਰੀਆਂ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਕਿ ਇਸਰਾਈਲ ਦੇ ਤਾਫੇਨ ਉਦਯੋਗਿਕ ਖੇਤਰ ਮਾਕਾ ਬ੍ਰੇਵਰੀ ਕੰਪਨੀ ਨੇ ਆਪਣੀਆਂ ਸ਼ਰਾਬ ਦੀਆਂ ਬੋਤਲਾਂ ਤੇ ਕੈਨਾਂ 'ਤੇ ਰਾਸ਼ਟਰਪਿਤਾ ਦੀ ਫੋਟੋ ਛਾਪੀ ਹੈ। ਕੋਟਾਯਮ 'ਚ ਪਾਲਾ ਸਥਿਤ ਫਾਊਂਡੇਸ਼ਨ ਦੇ ਪ੍ਰਧਾਨ ਨੇ ਇਸ ਸ਼ਰਾਬ ਨਿਰਮਾਤਾ ਕੰਪਨੀ ਵਲੋਂ ਗੈਰ ਜ਼ਰੂਰੀ ਵਿਵਹਾਰ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ 'ਤੇ ਛਾਪੀ ਗਈ ਫੋਟੋ ਨੂੰ ਅਮਿਤ ਸ਼ਿਮੋਨੀ ਨਾਂ ਦੇ ਵਿਅਕਤੀ ਨੇ ਡਿਜ਼ਾਈਨ ਕੀਤਾ ਹੈ।
ਜੋਸ ਨੇ ਕਿਹਾ ਕਿ ਗਾਂਧੀ ਦੀ ਫੋਟੋ ਦਾ ਮਜ਼ਾਕ ਉਡਾਇਆ ਗਿਆ ਹੈ। ਅਮਿਤ ਦੀ ਵੈੱਬਸਾਈਟ 'ਹਿਪਸਟ੍ਰਾਰੀ ਡਾਟ ਕਾਮ' 'ਤੇ ਗਾਂਧੀ ਦੀ ਫੋਟੋ ਵਾਲੇ ਕੂਲਿੰਗ ਗਲਾਸ, ਟੀ-ਸ਼ਰਟ ਅਤੇ ਓਵਰਕੋਟ ਦਿਖਾਏ ਗਏ ਹਨ।


author

KamalJeet Singh

Content Editor

Related News