ਜੂਆ ਖੇਡਣ ਦੌਰਾਨ ਸ਼ਰਾਬ ਤਸਕਰ ਦਾ ਗੋਲੀ ਮਾਰ ਕੇ ਕ.ਤ.ਲ

Friday, Nov 01, 2024 - 12:59 PM (IST)

ਜੂਆ ਖੇਡਣ ਦੌਰਾਨ ਸ਼ਰਾਬ ਤਸਕਰ ਦਾ ਗੋਲੀ ਮਾਰ ਕੇ ਕ.ਤ.ਲ

ਦੇਵਰੀਆ (ਭਾਸ਼ਾ)- ਜੂਆ ਖੇਡਣ ਦੇ ਦੌਰਾਨ ਇਕ ਸ਼ਰਾਬ ਤਸਕਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਪੂਰਬੀ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਵੀਰਵਾਰ ਦੇਰ ਰਾਤ ਵਾਪਰੀ। ਇਹ ਪਿੰਡ ਬਿਹਾਰ ਦੀ ਸਰਹੱਦ ਨਾਲ ਲੱਗਦਾ ਹੈ। ਪੁਲਸ ਖੇਤਰ ਅਧਿਕਾਰੀ ਸ਼ਿਵ ਪ੍ਰਤਾਪ ਸਿੰਘ ਨੇ ਦੱਸਿਆ,''ਮ੍ਰਿਤਕ ਅਜੀਤ ਸਿੰਘ ਉਰਫ਼ ਜੱਦੀ ਸਿੰਘ ਦੀ ਉਮਰ ਕਰੀਬ 28 ਸਾਲ ਸੀ ਅਤੇ ਉਹ ਇਕ ਮਸ਼ਹੂਰ ਸ਼ਰਾਬ ਤਸਕਰ ਅਤੇ ਜੰਜੀਰਾ ਪਿੰਡ ਦਾ ਪ੍ਰਧਾਨ ਸੀ।''

ਸਿੰਘ ਹਾਲ ਹੀ 'ਚ ਬਿਹਾਰ ਦੀ ਜੇਲ੍ਹ ਤੋਂ ਰਿਹਾਅ ਹੋਇਆ ਸੀ, ਜਿੱਥੇ ਉਹ ਸ਼ਰਾਬ ਤਸਕਰੀ ਦੇ ਦੋਸ਼ 'ਚ ਬੰਦ ਸੀ। ਉਨ੍ਹਾਂ ਨੇ ਸ਼ੁਰੂਆਤੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ,''ਜੱਦੀ ਵੀਰਵਾਰ ਰਾਤ ਦੀਵਾਲੀ ਮੌਕੇ ਜੂਆ ਖੇਡਣ ਲਈ ਸੋਹਨਪੁਰ ਪਿੰਡ 'ਚ ਇਕ ਘਰ 'ਚ ਗਿਆ ਸੀ।'' ਬਿਹਾਰ ਦੇ ਲੋਕ ਵੀ ਜੂਆ ਖੇਡਣ 'ਚ ਸ਼ਾਮਲ ਹੋਏ ਅਤੇ ਵਿਵਾਦ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਬਹਿਸ ਦੌਰਾਨ ਜੱਦੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਫਿਰ ਹਮਲਾਵਰ ਦੌੜ ਗਏ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਹੈ। ਪੁਲਸ ਨੇ ਦੱਸਿਆ ਕਿ ਅਪਰਾਧੀਆਂ ਨੂੰ ਫੜਨ ਲਈ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਸਮੇਤ ਕਈ ਟੀਮਾਂ ਲਗਾਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਪੀੜਤ ਪਰਿਵਾਰ ਵਲੋਂ ਸ਼ਿਕਾਇਤ ਦਾ ਇੰਤਜ਼ਾਰ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਜੱਦੀ ਸਿੰਘ ਖ਼ਿਲਾਫ਼ ਸ਼ਰਾਬ ਤਸਕਰੀ ਦੇ ਕਈ ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News