ਗਡਕਰੀ ਨੇ ਕਿਹਾ- ''ਜੋ ਕਰੇਗਾ ਜਾਤ ਕੀ ਬਾਤ, ਕਸਕਰ ਮਾਰੂੰਗਾ ਉਸ ਕੋ ਲਾਤ''

Saturday, Jul 13, 2024 - 03:33 PM (IST)

ਮੁੰਬਈ- ਦੇਸ਼ ’ਚ ਜਾਤੀਵਾਦ ਨੂੰ ਲੈ ਕੇ ਸਿਆਸਤ ਹੁੰਦੀ ਰਹੀ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਾਤੀਗਤ ਸਿਆਸਤ ’ਤੇ ਤਿੱਖਾ ਬਿਆਨ ਦਿੱਤਾ। ਗਡਕਰੀ ਨੇ ਗੋਆ ਵਿਚ ਇਕ ਪ੍ਰੋਗਰਾਮ ਵਿਚ ਕਿਹਾ ਕਿ ਮਹਾਰਾਸ਼ਟਰ ਵਿਚ ਇਸ ਸਮੇਂ ਜਾਤੀਵਾਦੀ ਸਿਆਸਤ ਹੋ ਰਹੀ ਹੈ। ਮੈਂ ਜਾਤੀਵਾਦ ਵਿਚ ਵਿਸ਼ਵਾਸ ਨਹੀਂ ਰੱਖਦਾ। ‘ਜੋ ਕਰੇਗਾ ਜਾਤ ਕੀ ਬਾਤ, ਕਸਕਰ ਮਾਰੂੰਗਾ ਉਸਕੋ ਲਾਤ’। 

ਗਡਕਰੀ ਨੇ ਕਿਹਾ ਕਿ ਮੇਰੇ ਹਲਕੇ ਵਿਚ 40 ਫੀਸਦੀ ਮੁਸਲਮਾਨ ਹਨ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਮੈਂ ਸੰਘ ਵਾਲਾ ਹਾਂ, ਹਾਫ ਚੱਡੀ ਵਾਲਾ ਹਾਂ। ਕਿਸੇ ਨੂੰ ਵੋਟ ਪਾਉਣ ਤੋਂ ਪਹਿਲਾਂ ਸੋਚ ਲਓ ਕਿ ਬਾਅਦ ਵਿਚ ਪਛਤਾਣਾ ਨਾ ਹੋਵੇ। ਜੋ ਵੋਟ ਦੇਵੇਗਾ, ਮੈਂ ਉਸਦਾ ਕੰਮ ਵੀ ਕਰਾਂਗਾ ਅਤੇ ਜੋ ਨਹੀਂ ਦੇਵੇਗਾ ਉਸ ਦਾ ਵੀ ਕੰਮ ਕਰਾਂਗਾ। ਮਹਾਰਾਸ਼ਟਰ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵਿਧਾਨ ਸਭਾ ਦਾ ਕਾਰਜਕਾਲ ਇਸ ਸਾਲ 26 ਨਵੰਬਰ ਨੂੰ ਖਤਮ ਹੋ ਜਾਏਗਾ। ਅਕਤੂਬਰ-ਨਵੰਬਰ ਵਿਚ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ।


Tanu

Content Editor

Related News