ਜੀ-20 ਸਿਖਰ ਸੰਮੇਲਨ ਮਨੁੱਖ-ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਰਾਹ ਪੱਧਰਾ ਕਰੇਗਾ : PM ਮੋਦੀ
Saturday, Sep 09, 2023 - 06:00 PM (IST)
ਨਵੀਂ ਦਿੱਲੀ- ਜੀ-20 ਸ਼ਿਖਰ ਸੰਮੇਲਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਭਰੋਸਾ ਪ੍ਰਗਟਾਇਆ ਕਿ ਇਹ ਸੰਮੇਲਨ ਮਨੁੱਖੀ ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਇਕ ਨਵਾਂ ਰਾਹ ਪੱਧਰਾ ਕਰੇਗਾ।ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਦੇ ਹੇਠਲੇ ਪੱਧਰ ’ਤੇ ਖੜ੍ਹੇ ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਮਿਸ਼ਨ ਨੂੰ ਅਪਣਾਉਣਾ ਜ਼ਰੂਰੀ ਹੈ। ਉਨ੍ਹਾਂ ਤਰੱਕੀ ਲਈ ਮਨੁੱਖੀ-ਕੇਂਦਰਿਤ ਪਹੁੰਚ ’ਤੇ ਭਾਰਤ ਦੇ ਜ਼ੋਰ ਨੂੰ ਵੀ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ- ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਬੈਠਕ, PM ਮੋਦੀ ਬੋਲੇ- ਸ਼ਾਨਦਾਰ ਰਹੀ ਸੁਨਕ ਨਾਲ ਮੁਲਾਕਾਤ
ਉਨ੍ਹਾਂ ਕਿਹਾ ਕਿ ਅਸੀਂ ਸਸਟੇਨੇਬਲ ਡਿਵੈੱਲਪਮੈਂਟ ਟੀਚਿਆਂ ਤੇ ਗ੍ਰੀਨ ਗ੍ਰੋਥ ਪੈਕਟ ’ਤੇ ਤਰੱਕੀ ਨੂੰ ਤੇਜ਼ ਕਰਨਾ ਚਾਹੁੰਦੇ ਹਾਂ । ਨਾਲ ਹੀ ਟਿਕਾਊ ਭਵਿੱਖ ਲਈ ਬਹੁਪੱਖੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਅਸੀਂ ਭਵਿੱਖ ਦੇ ਖੇਤਰਾਂ ਜਿਵੇਂ ਕਿ ਤਕਨੀਕੀ ਤਬਦੀਲੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਉੱਚ ਪਹਿਲ ਦਿੰਦੇ ਹਾਂ। ਅਸੀਂ ਲਿੰਗ ਬਰਾਬਰੀ, ਮਹਿਲਾ ਸਸ਼ਕਤੀਕਰਨ ਅਤੇ ਵਿਸ਼ਵ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਤੌਰ ’ਤੇ ਕੰਮ ਕਰਾਂਗੇ।’’
‘ਐਕਸ’ ’ਤੇ ਪੋਸਟਾਂ ਦੀ ਇਕ ਲੜੀ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਨਵੀਂ ਦਿੱਲੀ ’ਚ 9-10 ਸਤੰਬਰ ਨੂੰ 18ਵੇਂ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਕੇ ਬਹੁਤ ਖੁਸ਼ ਹੈ। ਇਹ ਪਹਿਲਾ ਜੀ-20 ਸੰਮੇਲਨ ਹੈ, ਜਿਸ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਮੈਂ ਅਗਲੇ ਦੋ ਦਿਨਾਂ ’ਚ ਵੱਖ-ਵੱਖ ਵਿਸ਼ਵ ਨੇਤਾਵਾਂ ਨਾਲ ਫਲਦਾਇਕ ਵਿਚਾਰ-ਵਟਾਂਦਰੇ ਦੀ ਉਮੀਦ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਇਹ ਮੇਰਾ ਪੱਕਾ ਭਰੋਸਾ ਹੈ ਕਿ ਨਵੀਂ ਦਿੱਲੀ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ ਅਤੇ ਸਮਾਵੇਸ਼ੀ ਵਿਕਾਸ ’ਚ ਇਕ ਨਵਾਂ ਰਾਹ ਪੱਧਰਾ ਕਰੇਗਾ।’’
ਇਹ ਵੀ ਪੜ੍ਹੋ- G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ’ਚ ਜੜੀ ਹੋਈ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦਾ ਥੀਮ ‘ਵਸੁਧੈਵ ਕੁਟੁੰਬਕਮ-ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਸਾਡੇ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਨਾਲ ਡੂੰਘਾਈ ਨਾਲ ਗੂੰਜਦਾ ਹੈ ਕਿ ਸਾਰੀ ਦੁਨੀਆ ਇਕ ਪਰਿਵਾਰ ਹੈ। ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਸਮਾਵੇਸ਼ੀ, ਅਭਿਲਾਸ਼ੀ, ਫੈਸਲਾਕੁੰਨ ਅਤੇ ਕਾਰਵਾਈ-ਮੁਖੀ ਰਹੀ ਹੈ। ਅਸੀਂ ਗਲੋਬਲ ਸਾਊਥ ਦੇ ਵਿਕਾਸ ਸੰਬੰਧੀ ਚਿੰਤਾਵਾਂ ਨੂੰ ਸਰਗਰਮੀ ਨਾਲ ਉਠਾਇਆ ਹੈ। ਮੋਦੀ ਨੇ ਕਿਹਾ ਕਿ ਅਸੀਂ 21ਵੀਂ ਸਦੀ ਦੇ ਟਿਕਾਊ ਭਵਿੱਖ ਲਈ ਟਿਕਾਊ ਵਿਕਾਸ ਟੀਚਿਆਂ, ਹਰੀ ਕ੍ਰਾਂਤੀ ਬਾਰੇ ਵਿਕਾਸ ਸਮਝੌਤਿਆਂ ਅਤੇ ਬਹੁਪੱਖੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਪ੍ਰਗਤੀ ਦੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ- ਜਾਣੋ 'ਕੋਨਾਰਕ ਚੱਕਰ' ਦਾ ਮਹੱਤਵ, ਜਿਸਦੇ ਸਾਹਮਣੇ PM ਮੋਦੀ ਨੇ ਦੁਨੀਆ ਦੇ ਤਾਕਤਵਰ ਨੇਤਾਵਾਂ ਨਾਲ ਮਿਲਾਇਆ ਹੱਥ
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਦੋਸਤੀ ਅਤੇ ਸਹਿਯੋਗ ਦੇ ਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਨੇਤਾਵਾਂ ਅਤੇ ਵਫਦਾਂ ਦੇ ਮੁਖੀਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਾਂਗਾ।’’ ਉਨ੍ਹਾਂ ਇਹ ਵੀ ਕਿਹਾ, ‘‘ਮੈਨੂੰ ਯਕੀਨ ਹੈ ਕਿ ਸਾਡੇ ਮਹਿਮਾਨ ਭਾਰਤੀ ਮਹਿਮਾਨਨਿਵਾਜ਼ੀ ਦਾ ਆਨੰਦ ਲੈਣਗੇ।’’