ਪਰੰਪਰਾ ਦਾ ਸਾਥ, ਮੋਢੇ ’ਤੇ ਬਾਈਡੇਨ ਦਾ ਹੱਥ; PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਦਿਸੀ ਜ਼ਬਰਦਸਤ ਕੈਮਿਸਟਰੀ

Saturday, Sep 09, 2023 - 02:02 PM (IST)

ਪਰੰਪਰਾ ਦਾ ਸਾਥ, ਮੋਢੇ ’ਤੇ ਬਾਈਡੇਨ ਦਾ ਹੱਥ; PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਦਿਸੀ ਜ਼ਬਰਦਸਤ ਕੈਮਿਸਟਰੀ

ਨਵੀਂ ਦਿੱਲੀ- ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ। ਬਾਈਡੇਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਜ਼ਬਰਦਸਤ ਕੈਮਿਸਟਰੀ ਦਿਸੀ। ਪੀ. ਐੱਮ. ਰਿਹਾਇਸ਼ ’ਤੇ ਪਹੁੰਚੇ ਬਾਈਡੇਨ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਇਆ ਅਤੇ ਫਿਰ ਉਨ੍ਹਾਂ ਦੇ ਮੋਢੇ ’ਤੇ ਵੀ ਆਪਣਾ ਹੱਥ ਰੱਖਿਆ। ਦੋਵੇਂ ਪੀ. ਐੱਮ. ਰਿਹਾਇਸ਼ ਦੇ ਗਲਿਆਰੇ ’ਚ ਆਪਸ ’ਚ ਗੱਲ ਕਰਦੇ ਹੋਏ ਨਜ਼ਰ ਆਏ। ਦੋਵਾਂ ਦੀ ਮੁਲਾਕਾਤ ਦੌਰਾਨ ਭਾਰਤੀ ਪ੍ਰੰਪਰਾ ਦੀ ਵੀ ਝਲਕ ਦਿਖਾਈ ਦਿੱਤੀ।

ਇਹ ਵੀ ਪੜ੍ਹੋ-  G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ

PunjabKesari

ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਪ੍ਰਧਾਨ ਮੰਤਰੀ ਰਿਹਾਇਸ਼ ’ਤੇ ਪਹੁੰਚਣ ਤੋਂ ਬਾਅਦ ਦਾ ਵੀਡੀਓ ਸਾਹਮਣੇ ਆਇਆ ਹੈ। ਬਾਈਡੇਨ ਦੇ ਗੱਡੀ ਤੋਂ ਉਤਰਦੇ ਹੀ ਪੀ. ਐੱਮ. ਮੋਦੀ ਉਨ੍ਹਾਂ ਕੋਲ ਪਹੁੰਚੇ ਅਤੇ ਫਿਰ ਦੋਵਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। ਕੁਝ ਦੇਰ ਬਾਅਦ ਜਿਥੇ ਇਹ ਬੈਠਕ ਹੋਣੀ ਸੀ, ਦੋਵੇਂ ਨੇਤਾ ਉਥੇ ਪਹੁੰਚੇ। ਇਸ ਤੋਂ ਬਾਅਦ ਬਾਈਡੇਨ ਅਤੇ ਮੋਦੀ ਦੀ ਜੀ-20 ਤੋਂ ਇਲਾਵਾ ਇਹ ਦੋ-ਪੱਖੀ ਬੈਠਕ ਸ਼ੁਰੂ ਹੋਈ। ਬੈਠਕ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਵਲੋਂ ਬਿਆਨ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਸ ਨਾਲ ਭਾਰਤ, ਅਮਰੀਕਾ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ।

ਇਹ ਵੀ ਪੜ੍ਹੋ- G-20 ਸਿਖਰ ਸੰਮੇਲਨ ਦਾ ਆਗਾਜ, PM ਮੋਦੀ ਨੇ ਵਿਸ਼ਵ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ

PunjabKesari

ਅਮਰੀਕੀ ਰਾਸ਼ਟਰਪਤੀ ਜੀ20 ਸ਼ਿਖਰ ਸੰਮੇਲਨ ਦੀ ਸਫ਼ਲਤਾ ਨੂੰ ਲੈ ਕੇ ਉਤਸੁਕ ਵਿਖਾਈ ਦਿੱਤੇ। ਸੂਤਰਾਂ ਜੀ20 ਸੰਮੇਲਨ ਦੌਰਾਨ ਬਾਈਡੇਨ ਜਲਵਾਯੂ ਤਬਦੀਲੀ ਅਤੇ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਵਰਗੇ ਕੌਮਾਂਤਰੀ ਮੰਚਾਂ 'ਚ ਸੁਧਾਰ 'ਤੇ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਦੇ ਏਅਰ ਫੋਰਸ ਵਨ ਜਹਾਜ਼ ਵਿਚ ਉਨ੍ਹਾਂ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ,  ਡਿਪਟੀ ਚੀਫ਼ ਸਟਾਫ਼ ਸਮੇਤ ਵੱਡਾ ਵਫ਼ਦ ਜੀ20 ਸੰਮੇਲਨ ਵਿਚ ਆਇਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News