ਹਿਜਾਬ ਨੂੰ ਸਿੱਖਿਆ ਦੇ ਰਸਤੇ ''ਚ ਲਿਆ ਕੇ ਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ : ਰਾਹੁਲ

Saturday, Feb 05, 2022 - 12:12 PM (IST)

ਹਿਜਾਬ ਨੂੰ ਸਿੱਖਿਆ ਦੇ ਰਸਤੇ ''ਚ ਲਿਆ ਕੇ ਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ : ਰਾਹੁਲ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ 'ਚ ਕੁਝ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਨਾਲ ਜੁੜੇ ਵਿਵਾਦ ਦਰਮਿਆਨ ਸ਼ਨੀਵਾਰ ਨੂੰ ਕਿਹਾ ਕਿ ਹਿਜਾਬ ਨੂੰ ਸਿੱਖਿਆ ਦੇ ਰਸਤੇ 'ਚ ਲਿਆ ਕੇ ਭਾਰਤ ਦੀਆਂ ਧੀਆਂ ਦੇ ਭਵਿੱਖ ਨੂੰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੇ ਸਰਸਵਤੀ ਪੂਜਾ ਮੌਕੇ ਟਵੀਟ ਕੀਤਾ,''ਹਿਜਾਬ ਨੂੰ ਸਿੱਖਿਆ ਦੇ ਰਸਤੇ ਲਿਆ ਕੇ ਅਸੀਂ ਭਾਰਤ ਦੀਆਂ ਧੀਆਂ ਦੇ ਭਵਿੱਖ ਨੂੰ ਖੋਹ ਰਹੇ ਹਾਂ। ਮਾਂ ਸਰਸਵਤੀ ਸਾਰਿਆਂ ਨੂੰ ਗਿਆਨ ਦੇਵੇ। ਉਹ ਭੇਦਭਾਵ ਨਹੀਂ ਕਰਦੀ।''

PunjabKesari

ਕਰਨਾਟਕ ਦੇ ਉਡੂਪੀ ਦੀ ਇਕ ਸਰਕਾਰੀ ਯੂਨੀਵਰਸਿਟੀ 'ਚ ਕੁਝ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਕ ਹੋਰ ਘਟਨਾ 'ਚ ਕੁੰਡਾਪੁਰ ਯੂਨੀਵਰਸਿਟੀ ਦੀ ਹਿਜਾਬ ਪਹਿਨ ਕੇ ਆਈਆਂ ਮੁਸਲਿਮ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਸੰਸਥਾ ਦੇ ਮੇਨ ਗੇਟ 'ਤੇ ਹੀ ਰੋਕ ਦਿੱਤਾ। ਇਸ ਵਿਵਾਦ ਦਰਮਿਆਨ ਕਰਨਾਟਕ ਸਰਕਾਰ ਨੇ ਇਸ ਸੰਬੰਧ 'ਚ ਹਾਈ ਕੋਰਟ ਦਾ ਅਗਲੇ ਹਫ਼ਤੇ ਕੋਈ ਆਦੇਸ਼ ਆਉਣ ਤੱਕ ਸਿੱਖਿਆ ਸੰਸਥਾਵਾਂ ਨੂੰ ਕੱਪੜਿਆਂ ਸੰਬੰਧੀ ਮੌਜੂਦਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਹਿਜਾਬ ਨੂੰ ਲੈ ਕੇ ਵਿਵਾਦ: ਵਿਦਿਆਰਥਣ ਨੇ ਕਰਨਾਟਕ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News