ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ ''ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
Monday, Jan 19, 2026 - 12:46 PM (IST)
ਵੈੱਬ ਡੈਸਕ- ਹਿੰਦੂ ਧਰਮ ਵਿੱਚ ਮਨੁੱਖੀ ਜੀਵਨ ਨਾਲ ਜੁੜੇ 16 ਸੰਸਕਾਰਾਂ ਦਾ ਵਰਣਨ ਮਿਲਦਾ ਹੈ, ਜਿਨ੍ਹਾਂ ਵਿੱਚੋਂ ਅੰਤਿਮ ਸੰਸਕਾਰ ਸਭ ਤੋਂ ਆਖਰੀ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਇਸ ਸੰਸਕਾਰ ਰਾਹੀਂ ਕਿਸੇ ਵੀ ਇਨਸਾਨ ਦੀ ਮ੍ਰਿਤਕ ਦੇਹ ਨੂੰ ਅਗਨੀ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਜੋ ਉਸ ਦੀ ਆਤਮਾ ਨੂੰ ਮੁਕਤੀ ਮਿਲ ਸਕੇ। ਇਸ ਦੌਰਾਨ ਕਈ ਧਾਰਮਿਕ ਰਿਵਾਜ ਪੂਰੇ ਕੀਤੇ ਜਾਂਦੇ ਹਨ। ਸ਼ਾਸਤਰਾਂ ਅਤੇ ਕੁਝ ਧਾਰਮਿਕ ਪਰੰਪਰਾਵਾਂ ਅਨੁਸਾਰ ਕੁਝ ਵਰਗਾਂ ਦੇ ਲੋਕਾਂ ਲਈ ਸ਼ਮਸ਼ਾਨ ਜਾਣਾ ਵਰਜਿਤ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕਾਂ ਦਾ ਅੰਤਿਮ ਸੰਸਕਾਰ 'ਚ ਜਾਣਾ ਉਨ੍ਹਾਂ ਦੀ ਸਰੀਰਕ ਜਾਂ ਮਾਨਸਿਕ ਸਿਹਤ ਲਈ ਠੀਕ ਨਹੀਂ ਹੁੰਦਾ। ਉਹ ਕਿਹੜੇ ਲੋਕ ਹਨ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ : 16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਨਾ ਜਾਣ ਇਹ ਲੋਕ
1. ਛੋਟੇ ਬੱਚੇ
ਸ਼ਾਸਤਰਾਂ ਅਨੁਸਾਰ ਛੋਟੇ ਬੱਚਿਆਂ ਨੂੰ ਸ਼ਮਸ਼ਾਨ ਲਿਜਾਣਾ ਠੀਕ ਨਹੀਂ। ਮੰਨਿਆ ਜਾਂਦਾ ਹੈ ਕਿ ਅੰਤਿਮ ਸੰਸਕਾਰ ਦਾ ਗੰਭੀਰ ਮਾਹੌਲ, ਧੂੰਆਂ ਅਤੇ ਭੀੜ ਬੱਚਿਆਂ ਦੇ ਨਾਜ਼ੁਕ ਮਨ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਇਸ ਨਾਲ ਡਰ, ਤਣਾਅ ਜਾਂ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਇਸ ਪ੍ਰਕਿਰਿਆ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
2. ਸੂਤਕ ਲੱਗੇ ਇਨਸਾਨ ਨੂੰ ਨਹੀਂ ਜਾਣਾ ਚਾਹੀਦਾ ਸ਼ਮਸ਼ਾਨ
ਜਿਸ ਵਿਅਕਤੀ ਦੇ ਘਰ 'ਚ ਹਾਲ ਹੀ ਕਿਸੇ ਦੀ ਮੌਤ ਹੋਈ ਹੋਵੇ ਅਤੇ ਸੂਤਕ ਚੱਲ ਰਿਹਾ ਹੋਵੇ, ਉਹ ਕਿਸੇ ਹੋਰ ਦੇ ਅੰਤਿਮ ਸੰਸਕਾਰ 'ਚ ਨਹੀਂ ਜਾਣਾ ਚਾਹੀਦਾ। ਸ਼ਾਸਤਰਾਂ ਅਨੁਸਾਰ ਸੂਤਕ ਦੇ ਸਮੇਂ ਵਿਅਕਤੀ ਧਾਰਮਿਕ ਰੂਪ ਨਾਲ ਅਪਵਿੱਤਰ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਦੋਵਾਂ ਆਤਮਾਵਾਂ ਦੀ ਸ਼ਾਂਤੀ 'ਚ ਰੁਕਾਵਟ ਪੈ ਸਕਦੀ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਸ਼ਮਸ਼ਾਨ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਗੁਰੂ ਘਰ ਨੇੜੇ ਵਾਪਰੀ ਵੱਡੀ ਘਟਨਾ: ਲਾਵਾਂ ਤੋਂ ਪਹਿਲਾਂ ਲਾੜੀ ਦਾ ਭਰਾ ਅਗਵਾ (ਵੀਡੀਓ)
3. ਬੀਮਾਰ ਜਾਂ ਕਮਜ਼ੋਰ ਵਿਅਕਤੀ
ਜੇ ਕੋਈ ਵਿਅਕਤੀ ਸਰੀਰਕ ਤੌਰ 'ਤੇ ਬੀਮਾਰ ਜਾਂ ਕਮਜ਼ੋਰ ਹੈ, ਤਾਂ ਉਸ ਨੂੰ ਸ਼ਮਸ਼ਾਨ ਜਾਣ ਤੋਂ ਬਚਣਾ ਚਾਹੀਦਾ ਹੈ। ਸ਼ਮਸ਼ਾਨ ਦਾ ਵਾਤਾਵਰਣ, ਧੂੰਆਂ ਅਤੇ ਭੀੜ ਉਨ੍ਹਾਂ ਦੀ ਤਬੀਅਤ ਨੂੰ ਹੋਰ ਵੀ ਖਰਾਬ ਕਰ ਸਕਦੀ ਹੈ। ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਲਈ ਵੀ ਇਹ ਮਾਹੌਲ ਹਾਨੀਕਾਰਕ ਮੰਨਿਆ ਗਿਆ ਹੈ।
4. ਗਰਭਵਤੀ ਔਰਤਾਂ
ਪਰੰਪਰਾਵਾਂ ਅਨੁਸਾਰ ਗਰਭਵਤੀ ਔਰਤਾਂ ਨੂੰ ਸ਼ਮਸ਼ਾਨ ਜਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਸਥਾਨਾਂ ‘ਤੇ ਮੌਜੂਦ ਨਕਾਰਾਤਮਕ ਊਰਜਾ ਜਾਂ ਮਾਹੌਲ ਦਾ ਪ੍ਰਭਾਵ ਗਰਭ 'ਚ ਪਲ ਰਹੇ ਬੱਚੇ 'ਤੇ ਪੈ ਸਕਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਅੰਤਿਮ ਸੰਸਕਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
