ਇੰਦਰਾ ਗਾਂਧੀ ਹਵਾਈ ਅੱਡੇ ''ਤੇ ਲਗਾਇਆ ਜਾਵੇਗਾ ਫੁੱਲ ਬਾਡੀ ਸਕੈਨਰ

Wednesday, Jun 29, 2022 - 11:37 AM (IST)

ਇੰਦਰਾ ਗਾਂਧੀ ਹਵਾਈ ਅੱਡੇ ''ਤੇ ਲਗਾਇਆ ਜਾਵੇਗਾ ਫੁੱਲ ਬਾਡੀ ਸਕੈਨਰ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮਿਨਲ 2 'ਤੇ ਮੰਗਲਵਾਰ ਨੂੰ ਫੁੱਲ-ਬਾਡੀ ਸਕੈਨਰ (ਸਰੀਰ ਦੀ ਪੂਰੀ ਜਾਂਚ ਕਰਨ ਵਾਲੇ ਉਪਕਰਣ) ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ। ਉੱਥੇ ਹੀ ਅਜਿਹੇ ਉਪਕਰਣ ਲਗਾਉਣਾ ਹੁਣ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.) ਦੇ ਨਿਰਦੇਸ਼ਾਂ ਦੇ ਅਨੁਰੂਪ ਹੈ। ਜੀ.ਐੱਮ.ਆਰ. ਨੇ ਇਕ ਬਿਆਨ 'ਚ ਕਿਹਾ ਕਿ ਜੀ.ਐੱਮ.ਆਰ. ਇੰਫਾਸਟ੍ਰਕਚਰ ਲਿਮਟਿਡ ਦੀ ਅਗਵਾਈ ਵਾਲੀ ਸਮੂਹ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐੱਲ.) ਨੇ ਫੁੱਲ-ਬਾਡੀ ਸਕੈਨਰ ਨੂੰ ਪ੍ਰੀਖਣ ਲਈ ਸੁਰੱਖਿਆ ਜਾਂਚ ਖੇਤਰ 'ਚ ਲਗਾਇਆ ਹੈ। ਇਹ ਪ੍ਰੀਖਣ ਯਾਤਰੀਆਂ 'ਤੇ ਉਸੇ ਸਮੇਂ ਕੀਤਾ ਜਾ ਰਿਾਹ ਹੈ, ਜਿਸ 'ਚ ਯਾਤਰੀਆਂ ਨੂੰ ਇਸ 'ਚੋਂ ਲੰਘ ਕੇ ਜਾਣਾ ਹੈ। ਫੁੱਲ ਬਾਡੀ ਸਕੈਨਰ ਇਕ ਤਰ੍ਹਾਂ ਦਾ ਉਪਕਰਣ ਹੈ, ਜੋ ਯਾਤਰੀਆਂ ਨੂੰ ਛੂਹੇ ਬਿਨਾਂ ਹੀ ਉਨ੍ਹਾਂ ਕੋਲ ਮੌਜੂਦ ਸਮਾਨ ਦੀ ਜਾਂਚ ਕਰਦਾ ਹੈ। ਧਾਤੂ ਦਾ ਪਤਾ ਲਗਾਉਣ ਵਾਲੇ ਸਕੈਨਰ ਤੋਂ ਵੱਖ ਇਹ ਯਾਤਰੀਆਂ ਕੋਲ ਗੈਰ-ਧਾਤੂ ਦੇ ਸਮਾਨ ਦਾ ਵੀ ਪਤਾ ਲਗਾ ਲੈਂਦਾ ਹੈ, ਜਿਨ੍ਹਾਂ ਨੂੰ ਫੜ ਪਾਉਣਾ ਮੁਸ਼ਕਲ ਹੁੰਦਾ ਹੈ। 

ਇਹ ਵੀ ਪੜ੍ਹੋ : ਸਰਹੱਦ ਪਾਰ ਵਪਾਰ ਅਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ ’ਚ 2 ਵਪਾਰੀ ਗ੍ਰਿਫ਼ਤਾਰ

ਇਹ ਪ੍ਰੀਖਣ 45-60 ਦਿਨਾਂ ਦੀ ਮਿਆਦ ਲਈ ਕੀਤੇ ਜਾਣਗੇ। ਇਸ ਮਿਆਦ ਦੌਰਾਨ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.), ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.), ਡੀ.ਆਈ.ਏ.ਐੱਲ. ਅਤੇ ਯਾਤਰੀਆਂ ਦੀ ਪ੍ਰਤੀਕਿਰਿਆ ਲਈ ਜਾਵੇਗੀ। ਜਿਸ ਤੋਂ ਬਾਅਦ ਇਨ੍ਹਾਂ ਦੀ ਜਾਂਚ ਕਰਦੇ ਹੋਏ ਮੁਲਾਂਕਣ ਕੀਤਾ ਜਾਵੇਗਾ। ਡੀ.ਆਈ.ਏ.ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰਿਆਰ ਨੇ ਕਿਹਾ,''ਨਾਗਰਿਕ ਹਵਾਬਾਜ਼ੀ ਦੀ ਸੁਰੱਖਿਆ ਸਾਰਿਆਂ ਲਈ ਇਕ ਮੁੱਖ ਚਿੰਤਾ ਦਾ ਵਿਸ਼ਾ ਹੈ। ਅਸੀਂ ਹਵਾਈ ਅੱਡੇ 'ਤੇ ਇਕ ਉੱਨਤ ਫੁੱਲ ਬਾਡੀ ਸਕੈਨਰ ਲਗਾਇਆ ਹੈ। ਇਹ ਸੁਰੱਖਿਆ ਜਾਂਚ ਦੌਰਾਨ ਯਾਤਰੀਆਂ ਦੀ ਪ੍ਰਾਇਵੇਸੀ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਸ਼ਾਇਦ ਹੀ ਕੋਈ ਪ੍ਰਭਾਵ ਪਾਉਂਦਾ ਹੈ। ਪ੍ਰੀਖਣਂ ਦੇ ਸਫ਼ਲ ਸਮਾਪਨ ਅਤੇ ਨਤੀਜਿਆਂ ਦੇ ਮੁਲਾਂਕਣ ਤੋਂ ਬਾਅਦ ਬੀ.ਸੀ.ਏ.ਐੱਸ. ਦੇ ਨਿਰਦੇਸ਼ਾਂ ਅਨੁਸਾਰ ਅਜਿਹੇ ਸਕੈਨਰ ਲਗਾਇਆ ਜਾਵੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News