ਬੈਂਕ ਦੀਆਂ ਕਿਸ਼ਤਾਂ ਨੂੰ ਲੈ ਕੇ ਹੋਏ ਵਿਵਾਦ ’ਚ ਦੋਸਤ ਨੂੰ ਮਾਰੀ ਗੋਲੀ

Sunday, Feb 20, 2022 - 01:20 AM (IST)

ਨਵੀਂ ਦਿੱਲੀ (ਨਵੋਦਿਆ ਟਾਈਮਸ)- ਦੁਆਰਕਾ ਸੈਕਟਰ 23 ਦੇ ਪੋਚਨਪੁਰ ’ਚ ਕਤਲ ਦੇ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਤੇ ਦੁਆਰਕਾ ਦੀ ਏ. ਜੀ. ਐੱਸ. ਦੀ ਟੀਮ ਨੇ ਸੁਲਝਾਉਂਦਿਆਂ ਮੁੱਖ ਦੋਸ਼ੀ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਕਮਲ ਸ਼ਰਮਾ ਦੇ ਰੂਪ ’ਚ ਹੋਈ ਹੈ। ਉੱਥੇ ਹੀ ਲਾਸ਼ ਨੂੰ ਸੁੱਟਣ ’ਚ ਸਹਿਯੋਗ ਦੇਣ ਵਾਲੇ ਨੌਕਰ ਨੂੰ ਵੀ ਪੁਲਸ ਨੇ ਫੜ ਲਿਆ ਹੈ। ਇਨ੍ਹਾਂ ਦੇ ਕਬਜ਼ੇ ’ਚੋਂ 2 ਪਿਸਟਲ ਤੇ ਫੋਰਡ ਕਾਰ ਬਰਾਮਦ ਹੋਈ ਹੈ।

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਪੋਚਨਪੁਰ ਪਿੰਡ ਦੇ ਕੋਲ ਸੁੰਨਸਾਨ ਸਥਾਨ ’ਤੇ ਸ਼ੁੱਕਰਵਾਰ ਤੜਕੇ ਇਕ ਵਿਅਕਤੀ ਦੀ ਲਾਸ਼ ਮਿਲੀ ਸੀ। ਉਸ ਦੀ ਪਛਾਣ ਪ੍ਰਕਾਸ਼ ਅਗਰਵਾਲ (45) ਦੇ ਰੂਪ ’ਚ ਹੋਈ ਸੀ। ਉਸ ਦੀ ਪਤਨੀ ਕਨਿਕਾ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਵੀਰਵਾਰ ਸ਼ਾਮ ਨੂੰ ਪਤੀ ਨਾਲ ਗੱਲ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਕਮਲ ਦੇ ਨਾਲ ਹਨ, ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕਮਲ ਗਾਇਬ ਮਿਲਿਆ। ਇੰਸ. ਐੱਨ. ਆਰ. ਲਾਂਬਾ ਦੀ ਟੀਮ ਨੇ ਟਰੈਪ ਲਾ ਦੋਸ਼ੀ ਨੂੰ ਸੈਕਟਰ 11/12 ਤੋਂ ਦਬੋਚ ਲਿਆ। ਪੁੱਛਗਿੱਛ ’ਚ ਕਮਲ ਨੇ ਦੱਸਿਆ ਕਿ ਪ੍ਰਕਾਸ਼ ਨਾਲ 2017 ’ਚ ਉਸ ਦੀ ਦੋਸਤੀ ਹੋਈ ਸੀ। ਇਸ ਦੌਰਾਨ ਪ੍ਰਕਾਸ਼ ਨੇ ਇਕ ਪ੍ਰਾਪਰਟੀ ’ਤੇ ਲੋਨ ਲੈਣ ’ਚ ਉਸ ਦੀ ਮਦਦ ਕੀਤੀ ਸੀ। 1.45 ਕਰੋੜ ਲੋਨ ਮਿਲਣ ’ਤੇ ਦੋਵਾਂ ਨੇ ਅੱਧਾ-ਅੱਧਾ ਵੰਡ ਲਿਆ ਸੀ ਤੇ ਦੋਵਾਂ ਨੂੰ ਮਿਲ ਕੇ ਕਿਸ਼ਤਾਂ ਭਰਨੀਆਂ ਸਨ। ਬੀਤੇ ਦਿਨ ਬੈਂਕ ਤੋਂ ਉਸ ਨੂੰ ਨੋਟਿਸ ਮਿਲਿਆ ਕਿ 12 ਮਹੀਨਿਆਂ ਤੋਂ ਕਿਸ਼ਤਾਂ ਜਮ੍ਹਾ ਨਹੀਂ ਹੋਈਆਂ ਹਨ। ਇਸ ਗੱਲ ਨੂੰ ਲੈ ਕੇ ਵੀਰਵਾਰ ਸ਼ਾਮ ਉਸ ਨੇ ਡੇਅਰੀ ’ਚ ਪ੍ਰਕਾਸ਼ ਨੂੰ ਬੁਲਾਇਆ, ਜਿੱਥੇ ਵਿਵਾਦ ਇੰਨਾ ਵੱਧ ਗਿਆ ਕਿ ਉਸ ਨੇ ਪ੍ਰਕਾਸ਼ ਨੂੰ ਗੋਲੀ ਮਾਰ ਦਿੱਤੀ।

ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News