ਦੋਸਤ ਨੂੰ ਨੌਕਰੀ ''ਤੇ ਰਖਾਉਣਾ ਪੈ ਗਿਆ ਮਹਿੰਗਾ ! ਮੈਨੇਜਰ ਕਹਿੰਦਾ- ''ਹੁਣ ਤੂੰ ਵੀ ਦੁਬਾਰਾ ਦੇ ਇੰਟਰਵਿਊ...''
Saturday, Jun 20, 2026 - 11:22 AM (IST)
ਵੈੱਬ ਡੈਸਕ- ਇਕ ਸਾਫਟਵੇਅਰ ਇੰਜੀਨੀਅਰ ਦੀ ਪੋਸਟ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਔਰਤ ਨੇ ਆਪਣੀ ਕੰਪਨੀ 'ਚ ਨੌਕਰੀ ਲਈ ਇਕ ਦੋਸਤ ਨੂੰ ਰੈਫਰ ਕੀਤਾ, ਪਰ ਜਦੋਂ ਉਮੀਦਵਾਰ ਇੰਟਰਵਿਊ ਦੌਰਾਨ ਇਕ ਆਸਾਨ ਕੋਡਿੰਗ ਸਵਾਲ ਦਾ ਜਵਾਬ ਦੇਣ 'ਚ ਅਸਫਲ ਰਿਹਾ, ਤਾਂ ਕੰਪਨੀ ਦੇ HR ਨੇ ਇਕ ਹੈਰਾਨ ਕਰਨ ਵਾਲਾ ਈਮੇਲ ਭੇਜਿਆ। ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਲਈ, ਅਦਿਤੀ ਨਾਮ ਦੀ ਇਕ ਯੂਜ਼ਰ ਨੇ ਆਪਣੇ ਅਧਿਕਾਰਤ 'X' 'ਤੇ ਇਕ ਈਮੇਲ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ। ਇਸ 'ਚ ਦਾਅਵਾ ਕੀਤਾ ਗਿਆ ਸੀ ਕਿ ਈਮੇਲ ਉਸ ਦੀ ਕੰਪਨੀ ਦੀ ਭਰਤੀ ਟੀਮ (ਹਾਇਰਿੰਗ ਟੀਮ) ਵਲੋਂ ਭੇਜੀ ਗਈ ਸੀ। ਈਮੇਲ 'ਚ ਕਿਹਾ ਗਿਆ ਹੈ ਕਿ ਜਿਸ ਉਮੀਦਵਾਰ ਦਾ ਉਸ ਨੇ ਰੈਫਰ ਕੀਤਾ ਸੀ ਉਹ ਇੰਟਰਵਿਊ ਦੌਰਾਨ '3 Sum' ਨਾਮੀ ਇਕ ਬੇਸਿਕ ਕੋਡਿੰਗ ਸਮੱਸਿਆ ਵੀ ਹੱਲ ਨਹੀਂ ਕਰ ਸਕਿਆ।
ਈਮੇਲ 'ਚ ਅੱਗੇ ਕਿਹਾ ਗਿਆ ਹੈ ਕਿ ਉਮੀਦਵਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਅਦਿਤੀ ਦੀ ਸਮਝ ਅਤੇ ਮੁਲਾਂਕਣ ਸਮਰੱਥਾਵਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ। ਕੰਪਨੀ ਹੁਣ ਜਾਣਨਾ ਚਾਹੁੰਦੀ ਹੈ ਕਿ ਉਸ ਨੇ ਅਜਿਹੇ ਵਿਅਕਤੀ ਨੂੰ ਨੌਕਰੀ ਲਈ ਕਿਉਂ ਰੈਫਰ ਕੀਤਾ। ਇਸ ਤੋਂ ਇਲਾਵਾ, ਈਮੇਲ 'ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਅਦਿਤੀ ਦੇ ਹੁਨਰਾਂ ਦਾ ਮੁਲਾਂਕਣ ਕਰਨ ਲਈ ਉਸ ਦੀ ਦੁਬਾਰਾ ਇੰਟਰਵਿਊ ਲੈਣਾ ਚਾਹੁੰਦੀ ਹੈ। ਅਦਿਤੀ ਨੇ ਮਜ਼ਾਕੀਆ ਅੰਦਾਜ ਨਾਲ ਇਸ ਪੂਰੀ ਘਟਨਾ ਨੂੰ ਆਪਣੀ ਅਧਿਕਾਰਤ ਵੈੱਬਸਾਈਟ aditiitwt 'ਤੇ ਸਾਂਝਾ ਕੀਤਾ। ਉਸ ਨੇ ਲਿਖਿਆ, "ਮੈਂ ਇੱਕ ਦੋਸਤ ਨੂੰ ਨੌਕਰੀ ਲਈ ਰੈਫਰ ਕੀਤਾ ਅਤੇ ਹੁਣ HR ਮੇਰਾ ਦੁਬਾਰਾ ਇੰਟਰਵਿਊ ਲੈਣਾ ਚਾਹੁੰਦਾ ਹੈ।"
ਜਿਵੇਂ ਹੀ ਅਦਿਤੀ ਦੀ ਪੋਸਟ ਵਾਇਰਲ ਹੋਈ, ਲੋਕਾਂ ਨੇ ਇਸ 'ਤੇ ਮਜ਼ੇਦਾਰ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਯੂਜ਼ਰਸ ਨੇ ਇਸਨੂੰ ਪ੍ਰੋਗਰਾਮਿੰਗ ਦੀ ਭਾਸ਼ਾ 'ਚ "ਰੋਲਬੈਕ" ਦੱਸਿਆ। ਇਕ ਯੂਜ਼ਰ ਨੇ ਲਿਖਿਆ ਕਿ ਉਮੀਦਵਾਰ ਇੰਨਾ ਬੁਰੀ ਤਰ੍ਹਾਂ ਫੇਲ੍ਹ ਹੋਇਆ ਕਿ ਉਸ ਕਾਰਨ ਰੈਫਰਲ ਵੀ ਰੋਲਬੈਕ ਹੋ ਗਿਆ। ਦੱਸਣਯੋਗ ਹੈ ਕਿ ਕਈ ਲੋਕਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ ਨੂੰ ਰੈਫਰ ਕਰਨ ਤੋਂ ਬਚਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
