ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ, ਜਾਣੋ ਕਿੰਨੇ ਹੋਏ ਰੇਟ

Friday, Oct 09, 2026 - 11:22 AM (IST)

ਨਰਾਤਿਆਂ ਤੋਂ ਪਹਿਲਾਂ ਸੋਨਾ ਹੋ ਗਿਆ ਮਹਿੰਗਾ ਤੇ ਚਾਂਦੀ ਦੇ ਵੀ ਚੜ੍ਹੇ ਭਾਅ, ਜਾਣੋ ਕਿੰਨੇ ਹੋਏ ਰੇਟ

ਬਿਜ਼ਨੈੱਸ ਡੈਸਕ :- ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋਣ ਨੂੰ ਸਿਰਫ਼ 2 ਦਿਨ ਬਚੇ ਹਨ। ਇਸ ਤੋਂ ਪਹਿਲਾਂ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਫਿਰ ਵਧੀਆਂ ਹਨ। ਕਮਜ਼ੋਰ ਅਮਰੀਕੀ ਡਾਲਰ ਅਤੇ ਡਿੱਗਦੇ ਟ੍ਰੇਜਰੀ ਯੀਲਡ ਨੇ ਸਰਾਫਾ ਬਾਜ਼ਾਰ ਵਿਚ ਹਲਚਲ ਵਧਾ ਦਿੱਤੀ ਹੈ। ਬਾਜ਼ਾਰ ਮਾਹਰਾ ਲਗਾਤਾਰ ਮਹਿੰਗਾਈ ਚਿੰਤਾਵਾਂ ਅਤੇ ਫੈਡਰਲ ਰਿਜ਼ਰਵ ਦੇ ਵਿਆਜ ਦਰ ਰੁਝਾਨਾਂ ਦਾ ਮੁਲਾਂਕਣ ਕਰ ਰਹੇ ਹਨ। ਅੱਜ 9 ਅਕਤੂਬਰ ਨੂੰ ਮੌਜੂਦਾ ਸਮੇਂ MCX 'ਤੇ ਸੋਨੇ ਦੀਆਂ ਕੀਮਤਾਂ ਲਗਭਗ 1,640 ਰੁਪਏ ਪ੍ਰਤੀ 10 ਗ੍ਰਾਮ ਵਧੀਆਂ, ਜਦੋਂ ਕਿ ਚਾਂਦੀ 3,481 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

MCX 'ਤੇ 4 ਦਸੰਬਰ ਦੀ ਡਿਲੀਵਰੀ ਵਾਲਾ ਸੋਨਾ ਪਿਛਲੇ ਸੈਸ਼ਨ ਵਿੱਚ 149,610 ਰੁਪਏ 'ਤੇ ਬੰਦ ਹੋਇਆ ਅਤੇ ਅੱਜ 150,851 ਰੁਪਏ 'ਤੇ ਖੁੱਲ੍ਹਿਆ ਹੈ। ਇਹ ਕਾਰੋਬਾਰ ਦਰਮਿਆਨ 1,640 ਰੁਪਏ ਭਾਵ 1.10% ਵਧ ਕੇ 1,51,250 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ, 4 ਦਸੰਬਰ ਦੀ ਡਿਲੀਵਰੀ ਲਈ ਚਾਂਦੀ ਵੀਰਵਾਰ ਨੂੰ 2,21,233 'ਤੇ ਬੰਦ ਹੋਈ ਅਤੇ ਅੱਜ 2,24,096 ਰੁਪਏ 'ਤੇ ਖੁੱਲ੍ਹੀ। ਕਾਰੋਬਾਰ ਦਰਮਿਆਨ ਇਹ 3481 ਰੁਪਏ ਭਾਵ 1.57 ਫ਼ੀਸਦੀ ਵਧ ਕੇ 2,24,714 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰਦੀ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ

ਭੌਤਿਕ ਬਾਜ਼ਾਰ ਵਿੱਚ ਕੀਮਤ

ਭੌਤਿਕ ਬਾਜ਼ਾਰ ਵਿੱਚ ਵੀ 24-ਕੈਰੇਟ ਸੋਨਾ 1,140 ਰੁਪਏ ਵਧ ਕੇ 1,50,710 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। 22-ਕੈਰੇਟ ਸੋਨਾ ਵੀ 1,050 ਰੁਪਏ ਵਧ ਕੇ 1,38,150 ਰੁਪਏ 'ਤੇ ਅਤੇ 18-ਕੈਰੇਟ ਸੋਨਾ 850 ਰੁਪਏ ਵਧ ਕੇ 1,13,030 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 235,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼

ਅੱਜ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ (ਪ੍ਰਤੀ ਗ੍ਰਾਮ)

ਸ਼ਹਿਰ                24ਕੈਰੇਟ       22ਕੈਰੇਟ          18ਕੈਰੇਟ 

ਚੇਨਈ               15,071      13,815         11,350
ਮੁੰਬਈ               15,071      13,815         11,303
ਦਿੱਲੀ                15,086     13,830          11,318
ਕੋਲਕਾਤਾ            15,071     13,815          11,303

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ

ਬੁੱਧਵਾਰ ਨੂੰ ਅੰਤਰਰਾਸ਼ਟਰੀ ਸੋਨੇ ਦੀਆਂ ਕੀਮਤਾਂ ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ। ਸਪਾਟ ਸੋਨਾ ਅੱਜ 0.3% ਵਧ ਕੇ $4,147.77 ਪ੍ਰਤੀ ਔਂਸ ਹੋ ਗਿਆ। ਦਸੰਬਰ ਡਿਲੀਵਰੀ ਲਈ ਅਮਰੀਕੀ ਸੋਨੇ ਦੇ ਵਾਅਦੇ 0.4% ਵਧ ਕੇ $4,172.70 ਹੋ ਗਏ। ਸਪਾਟ ਚਾਂਦੀ ਵੀ 0.5% ਵਧ ਕੇ $59.62 ਹੋ ਗਈ। ਡਾਲਰ ਦੀ ਤੇਜ਼ੀ ਹੌਲੀ ਹੋ ਗਈ, ਜਿਸ ਨਾਲ ਅਮਰੀਕੀ ਮੁਦਰਾ ਵਿੱਚ ਸੋਨਾ ਹੋਰ ਮੁਦਰਾਵਾਂ ਰੱਖਣ ਵਾਲੇ ਖਰੀਦਦਾਰਾਂ ਲਈ ਵਧੇਰੇ ਕਿਫਾਇਤੀ ਹੋ ਗਿਆ। ਇਸ ਦੌਰਾਨ, ਬੈਂਚਮਾਰਕ 10-ਸਾਲਾ ਯੂਐਸ ਟ੍ਰੇਜ਼ਰੀ ਯੀਲਡ ਲਗਾਤਾਰ ਦੂਜੇ ਸੈਸ਼ਨ ਲਈ ਡਿੱਗ ਗਿਆ।

ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News