ਬੋਇੰਗ ਦੇ ਜਹਾਜ਼ਾਂਂ ''ਚ ਪੈ ਗਿਆ ਨੁਕਸ ! ਨੈਵੀਗੇਸ਼ਨ ਸਿਸਟਮ ਹੋ ਸਕਦੀ ਹੈ ਬੰਦ

Monday, Sep 28, 2026 - 05:26 PM (IST)

ਬੋਇੰਗ ਦੇ ਜਹਾਜ਼ਾਂਂ ''ਚ ਪੈ ਗਿਆ ਨੁਕਸ ! ਨੈਵੀਗੇਸ਼ਨ ਸਿਸਟਮ ਹੋ ਸਕਦੀ ਹੈ ਬੰਦ

ਨਵੀਂ ਦਿੱਲੀ (ਏਜੰਸੀ)- ਬੋਇੰਗ ਨੇ ਆਪਣੇ 737 ਮੈਕਸ ਜਹਾਜ਼ਾਂ ’ਚ ਸਾਫਟਵੇਅਰ ਨਾਲ ਜੁੜੀ ਇਕ ਸਮੱਸਿਆ ਦੀ ਪਛਾਣ ਕੀਤੀ ਹੈ, ਜਿਸ ਨਾਲ ਜਹਾਜ਼ ਦੇ ਉਤਰਨ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਆਟੋਮੈਟਿਕ ਉਡਾਣ ਮਾਰਗਦਰਸ਼ਨ ਪ੍ਰਣਾਲੀ ਬੰਦ ਹੋ ਸਕਦੀ ਹੈ। ਕੰਪਨੀ ਇਸ ਸਮੱਸਿਆ ਨੂੰ ਪੱਕੇ ਤੌਰ ’ਤੇ ਦੂਰ ਕਰਨ ਲਈ ਸਾਫਟਵੇਅਰ ’ਚ ਜ਼ਰੂਰੀ ਬਦਲਾਅ ਕਰਨ ’ਤੇ ਕੰਮ ਕਰ ਰਹੀ ਹੈ। ਭਾਰਤ ’ਚ ਏਅਰ ਇੰਡੀਆ ਐਕਸਪ੍ਰੈੱਸ ਅਤੇ ਅਕਾਸਾ ਏਅਰ ਦੇ ਬੇੜੇ ’ਚ ਲੱਗਭਗ 96 ਬੋਇੰਗ 737 ਮੈਕਸ ਜਹਾਜ਼ ਹਨ। ਇਨ੍ਹਾਂ ’ਚ ਏਅਰ ਇੰਡੀਆ ਐਕਸਪ੍ਰੈੱਸ ਦੇ ਲੱਗਭਗ 53 ਅਤੇ ਅਕਾਸਾ ਏਅਰ ਦੇ 43 ਜਹਾਜ਼ ਸ਼ਾਮਲ ਹਨ। 

ਬੋਇੰਗ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਕੰਪਨੀ ਦੇ ਇੰਜੀਨੀਅਰ ਇਸ ਸਮੱਸਿਆ ਨੂੰ ਪੱਕੇ ਤੌਰ ’ਤੇ ਦੂਰ ਕਰਨ ਲਈ ਸਾਫਟਵੇਅਰ ’ਚ ਬਦਲਾਅ ਕਰ ਰਹੇ ਹਨ। ਕੰਪਨੀ ਨੇ ਪਿਛਲੇ ਮਹੀਨੇ 737 ਜਹਾਜ਼ਾਂ ਦਾ ਸੰਚਾਲਨ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਇਸ ਸਮੱਸਿਆ ਦੀ ਜਾਣਕਾਰੀ ਦਿੱਤੀ ਸੀ ਅਤੇ ਅਜਿਹੇ ਮਾਮਲਿਆਂ ਨਾਲ ਸੁਰੱਖਿਅਤ ਤਰੀਕੇ ਨਾਲ ਨਿਪਟਣ ਲਈ ਮੌਜੂਦਾ ਪਾਇਲਟ ਪ੍ਰਕਿਰਿਆਵਾਂ ਨੂੰ ਦੁਹਰਾਇਆ ਸੀ।

ਸਿਸਟਮ ਰੀਸੈੱਟ ਕਰਨ ਦੀ ਸਲਾਹ

ਸੂਤਰਾਂ ਅਨੁਸਾਰ, ਜੇ ਜਹਾਜ਼ ਨੂੰ ਉਤਰਨ ’ਚ ਅਸਫ਼ਲ ਹੋਣ ਤੋਂ ਬਾਅਦ ਦੁਬਾਰਾ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਵਾਂ ਉਡਾਣ ਮਾਰਗ ਪਹਿਲਾਂ ਤੋਂ ਤੈਅ ਮਾਰਗ ਤੋਂ ਵੱਖ ਹੁੰਦਾ ਹੈ, ਤਾਂ ਆਟੋਮੈਟਿਕ ਉਡਾਣ ਮਾਰਗਦਰਸ਼ਨ ਪ੍ਰਣਾਲੀ ਦੇ ਬੰਦ ਹੋਣ ਦੀ ਸੰਭਾਵਨਾ ਹੈ। ਬੋਇੰਗ ਨੇ ਅਹਿਤਿਆਤੀ ਕਦਮ ਵਜੋਂ ਜਹਾਜ਼ ਸੰਚਾਲਕਾਂ ਨੂੰ ਉਤਰਨ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਪ੍ਰਣਾਲੀ ਨੂੰ ਰੀਸੈੱਟ ਕਰਨ ਦੀ ਸਲਾਹ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News