16 ਮਹੀਨੇ ਬਾਅਦ ਸ਼੍ਰੀਨਗਰ ਦੀ ਜਾਮੀਆ ਮਸਜਿਦ ’ਚ ਜੁੰਮੇ ਦੀ ਨਮਾਜ਼ ਕੀਤੀ ਗਈ ਅਦਾ
Saturday, Aug 07, 2021 - 01:18 AM (IST)
ਸ਼੍ਰੀਨਗਰ : ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ 16 ਮਹੀਨਿਆਂ ਦੇ ਵਕਫੇ ’ਤੇ ਸ਼ੁੱਕਰਵਾਰ ਸ਼੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਵਿਚ ਨਿਯਮਾਂ ਦੀ ਪਾਲਣਾ ਕਰਦਿਆਂ ਸਮੂਹਿਕ ਨਮਾਜ਼ ਅਦਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਨਮਾਜ਼ੀ 16ਵੀਂ ਸਦੀ ਦੀ ਮਸਜਿਦ ਵਿਚ ਪਹੁੰਚੇ। ਨੌਹੱਟਾ ’ਚ ਸਥਿਤ ਇਸ ਮਸਜਿਦ ਦੇ ਕੰਪਲੈਕਸ ਦੇ ਬਾਹਰ ਪਿਛਲੇ ਸਾਲ ਇਕ ਸ਼ੱਕੀ ਆਈ. ਈ. ਡੀ. ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਮਸਜਿਦ ਵਿਚ ਸਮੂਹਿਕ ਤੌਰ ’ਤੇ ਨਮਾਜ਼ ਅਦਾ ਕੀਤੀ ਗਈ ਹੈ।
ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਹੁਣ ਓਲੰਪਿਕ 'ਚ ਚੌਥੇ ਸਥਾਨ ਵਾਲੇ ਖਿਡਾਰੀਆਂ ਨੂੰ ਵੀ ਮਿਲੇਗਾ ਇਨਾਮ
ਅਧਿਕਾਰੀਆਂ ਅਨੁਸਾਰ ਦਰਜਨ-ਕੁ ਔਰਤਾਂ ਨੇ ਮਸਜਿਦ ਵਿਚ ਨਿਰਧਾਰਤ ਇਕ ਥਾਂ ’ਤੇ ਨਮਾਜ਼ ਅਦਾ ਕੀਤੀ। ਹਾਲਾਂਕਿ ਨਮਾਜ਼ੀਆਂ ਨੂੰ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਜੁੰਮੇ ਦੀ ਤੇ ਹੋਰ ਦੈਨਿਕ ਨਮਾਜ਼ਾਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।