ਫੂਡ ਪ੍ਰੋਸੈਸਿੰਗ ਉਦਯੋਗ 'ਚ ਤੇਜ਼ੀ ਨਾਲ ਵਾਧਾ, FMCG ਖੇਤਰ 'ਚ ਫਰੈਸ਼ਰਾਂ ਦੀ ਮੰਗ ਵਧੀ: ਰਿਪੋਰਟ

Monday, Nov 25, 2024 - 01:13 PM (IST)

ਫੂਡ ਪ੍ਰੋਸੈਸਿੰਗ ਉਦਯੋਗ 'ਚ ਤੇਜ਼ੀ ਨਾਲ ਵਾਧਾ, FMCG ਖੇਤਰ 'ਚ ਫਰੈਸ਼ਰਾਂ ਦੀ ਮੰਗ ਵਧੀ: ਰਿਪੋਰਟ

ਨਵੀਂ ਦਿੱਲੀ- ਫੂਡ ਪ੍ਰੋਸੈਸਿੰਗ ਉਦਯੋਗ ਦਾ ਆਕਾਰ 2025-26 ਤੱਕ ਦੁੱਗਣਾ ਹੋਣ ਦੀ ਉਮੀਦ ਹੈ, ਜਿਸ ਨਾਲ ਫਾਸਟ-ਮੂਵਿੰਗ ਕੰਜ਼ਿਊਮਰ ਗੁਡਸ (FMCG) ਖੇਤਰ ਵਿਚ ਭਰਤੀ ਨੂੰ ਹੱਲਾਸ਼ੇਰੀ ਮਿਲੇਗੀ। ਇਕ ਰਿਪੋਰਟ ਤੋਂ ਪਤਾ ਲੱਗਦਾ ਹੈ ਫਰੈਸ਼ਰਾਂ ਲਈ ਭਰਤੀ ਦੀ ਮੰਸ਼ਾ ਵੱਧ ਕੇ 32 ਫੀਸਦੀ ਹੋ ਗਈ ਹੈ, ਜੋ ਕਿ ਸਾਲ ਦੀ ਪਹਿਲੀ ਛਮਾਹੀ ਵਿਚ 27 ਫ਼ੀਸਦੀ ਸੀ।

ਭਾਰਤੀ ਵਿਚ ਵਾਧਾ ਫੂਡ ਪ੍ਰੋਸੈਸਿੰਗ ਉਦਯੋਗ ਦੇ ਵਿਸਥਾਰ ਨਾਲ ਜੁੜੀ ਹੈ, ਜਿਸ ਦੇ 2019-20 ਵਿਚ 263 ਬਿਲੀਅਨ ਡਾਲਰ ਤੋਂ ਵੱਧ ਕੇ 2025-26 ਤੱਕ 535 ਬਿਲੀਅਨ ਡਾਲਰ ਹੋ ਜਾਣ ਦਾ ਅਨੁਮਾਨ ਹੈ, ਜਿਸ ਦੀ ਸਾਲਾਨਾ ਵਾਧਾ ਦਰ 12.6 ਫ਼ੀਸਦੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਡੇਅਰੀ, ਆਰ. ਟੀ. ਈ ਭੋਜਨ, ਜੰਮੇ ਹੋਏ ਮੀਟ ਅਤੇ ਸਨੈਕਸ ਸਮੇਤ ਮੁੱਖ ਉਤਪਾਦ ਹਿੱਸੇ,ਖਾਸ ਕਰਕੇ ਸਪਲਾਈ ਲੜੀ ਅਤੇ ਮਾਰਕੀਟ ਖੋਜ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਨ।

ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ FMCG ਕੰਪਨੀਆਂ ਬਜ਼ਾਰ ਦੀ ਜਾਣਕਾਰੀ, ਪ੍ਰਚੂਨ ਵੰਡ ਅਤੇ ਖੇਤਰੀ ਉਪਭੋਗਤਾ ਵਿਵਹਾਰ ਵਿਚ ਮੁਹਾਰਤ ਰੱਖਣ ਵਾਲੇ ਫਰੈਸ਼ਰਾਂ ਨੂੰ ਨਿਯੁਕਤ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਤਾਂ ਕਿ ਬਜ਼ਾਰਾਂ ਵਿਚ ਵਿਸਥਾਰ ਦਾ ਸਮਰਥਨ ਕਰ ਸਕੇ। ਬੈਂਗਲੁਰੂ ਵਿਚ ਖੁਰਾਕ ਇੰਜੀਨੀਅਰਾਂ ਦੀ ਭਰਤੀ ਦੀ ਮੰਸ਼ਾ 41 ਫ਼ੀਸਦੀ ਹੈ। ਸਰਵੇ 18 ਉਦਯੋਗਾਂ ਵਿਚ 526 ਛੋਟੀਆਂ, ਮੱਧ ਅਤੇ ਵੱਡੀ ਕੰਪਨੀਆਂ ਵਿਚ ਕੀਤਾ ਗਿਆ ਸੀ।


author

Tanu

Content Editor

Related News