ਚੀਨ ਨੂੰ ਖ਼ੁਫੀਆ ਜਾਣਕਾਰੀ ਦੇਣ ਦੇ ਦੋਸ਼ ’ਚ ਪੱਤਰਕਾਰ ਸਮੇਤ ਚੀਨੀ-ਨੇਪਾਲੀ ਨਾਗਰਿਕ ਗਿ੍ਰਫ਼ਤਾਰ

9/19/2020 3:53:53 PM

ਨਵੀਂ ਦਿੱਲੀ— ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਇਕ ਫਰੀਲਾਂਸ ਪੱਤਰਕਾਰ ਰਾਜੀਵ ਸ਼ਰਮਾ, ਚੀਨ ਦੀ ਬੀਬੀ ਕਿੰਗ ਸ਼ੀ ਅਤੇ ਨੇਪਾਲੀ ਨਾਗਰਿਕ ਸ਼ੇਰ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ। ਰਾਜੀਵ ’ਤੇ ਚੀਨੀ ਇੰਟੈਲੀਜੈਂਸ ਨੂੰ ਖ਼ੁਫੀਆ ਜਾਣਕਾਰੀ ਦੇਣ ਦਾ ਦੋਸ਼ ਹੈ। ਚੀਨੀ ਖ਼ੁਫੀਆ ਮਹਿਕਮੇ ਨੇ ਪੈਸਿਆਂ ਦੇ ਬਦਲੇ ਰਾਜੀਵ ਸ਼ਰਮਾ ਨੂੰ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਾਉਣ ਦਾ ਕੰਮ ਸੌਂਪਿਆ ਸੀ। ਕਿੰਗ ਸ਼ੀ ਅਤੇ ਸ਼ੇਰ ਸਿੰਘ ਨੇ ਰਾਜੀਵ ਨੂੰ ਪੈਸੇ ਦਿੱਤੇ ਸਨ। 

PunjabKesari

ਦੱਸ ਦੇਈਏ ਕਿ ਸਪੈਸ਼ਲ ਸੈੱਲ ਨੇ ਰਾਜੀਵ ਸ਼ਰਮਾ ਨੂੰ ਉਨ੍ਹਾਂ ਦੇ ਪੀਤਮਪੁਰਾ ਦੇ ਘਰ ਤੋਂ ਆਫੀਸ਼ੀਅਲ ਸੀ¬ਕ੍ਰੇਟ ਐਕਟ ਤਹਿਤ ਗਿ੍ਰਫ਼ਤਾਰ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਰਾਜੀਵ ਕੋਲੋਂ ਡਿਫੈਂਸ (ਰੱਖਿਆ) ਨਾਲ ਜੁੜੇ ਕੁਝ ਬੇਹੱਦ ਸੀ¬ਕ੍ਰੇਟ ਦਸਤਾਵੇਜ਼ ਬਰਾਮਦ ਹੋਏ ਹਨ। ਪੁਲਸ ਮੁਤਾਬਕ ਗਿ੍ਰਫ਼ਤ ’ਚ ਆਏ ਦੋਸ਼ੀਆਂ ਕੋਲੋਂ ਕਈ ਮੋਬਾਇਲ ਫੋਨ, ਲੈਪਟਾਪ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਸਪੈਸ਼ਲ ਸੈੱਲ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਰਾਜੀਵ ਸ਼ਰਮਾ ਕਈ ਨਾਮੀ ਮੀਡੀਆ ਸੰਸਥਾਵਾਂ ਵਿਚ ਕੰਮ ਕਰ ਚੁੱਕੇ ਹਨ। 22 ਸਤੰਬਰ ਨੂੰ ਪਟਿਆਲਾ ਹਾਊਸ ਕੋਰਟ ਵਿਚ ਰਾਜੀਵ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਵੇਗੀ।


Tanu

Content Editor Tanu