ਨੌਕਰੀ ਦੁਆਉਣ ਦੇ ਬਹਾਨੇ 4.62 ਕਰੋੜ ਰੁਪਏ ਦੀ ਠੱਗੀ

Wednesday, Jun 18, 2025 - 10:49 PM (IST)

ਨੌਕਰੀ ਦੁਆਉਣ ਦੇ ਬਹਾਨੇ 4.62 ਕਰੋੜ ਰੁਪਏ ਦੀ ਠੱਗੀ

ਨਵੀਂ ਦਿੱਲੀ- ਕ੍ਰਾਈਮ ਬ੍ਰਾਂਚ ਨੇ ਕਿਰਗਿਸਤਾਨ ’ਚ ਨੌਕਰੀ ਦੁਆਉਣ ਦੇ ਬਹਾਨੇ 500 ਤੋਂ ਵੱਧ ਲੋਕਾਂ ਨਾਲ 4.62 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੁਲਜ਼ਮ ਸਾਹਿਲ ਨਰਵਾਲ, ਅਤੁਲ ਮਾਥੁਰ ਤੇ ਕਮਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਸ ਮੁਲਜ਼ਮਾਂ ਤੋਂ ਉਨ੍ਹਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਲੈ ਕੇ ਬਾਕੀ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੂੰ ਪੰਕਜ ਕੁਮਾਰ ਵਰਮਾ ਨਾਂ ਦੇ ਵਿਅਕਤੀ ਤੋਂ ਸ਼ਿਕਾਇਤ ਮਿਲੀ ਸੀ ਜਿਸ ’ਚ ਉਸ ਨੇ ਮੈਸਰਜ਼ ਇੰਡੋ ਕਿਰਗਿਜ਼ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀਆਂ ’ਤੇ ਧੋਖਾਦੇਹੀ ਦਾ ਦੋਸ਼ ਲਾਇਆ ਸੀ।


author

Rakesh

Content Editor

Related News