33,660 ਕਰੋੜ ਦੀ ਵਿਕਾਸ ਯੋਜਨਾ ਨੂੰ ਕੇਂਦਰ ਦੀ ਮਨਜ਼ੂਰੀ ! 15 ਲੱਖ ਨੌਕਰੀਆਂ ਪੈਦਾ ਹੋਣ ਦੀ ਜਤਾਈ ਉਮੀਦ

Thursday, Mar 19, 2026 - 10:26 AM (IST)

33,660 ਕਰੋੜ ਦੀ ਵਿਕਾਸ ਯੋਜਨਾ ਨੂੰ ਕੇਂਦਰ ਦੀ ਮਨਜ਼ੂਰੀ ! 15 ਲੱਖ ਨੌਕਰੀਆਂ ਪੈਦਾ ਹੋਣ ਦੀ ਜਤਾਈ ਉਮੀਦ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ 33,660 ਕਰੋੜ ਰੁਪਏ ਦੀ ‘ਭਾਰਤ ਉਦਯੋਗਿਕ ਵਿਕਾਸ ਯੋਜਨਾ’ ਨੂੰ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਯੋਜਨਾ ਅਧੀਨ ਪੂਰੇ ਦੇਸ਼ ’ਚ 100 ‘ਪਲੱਗ ਐਂਡ ਪਲੇਅ’ ਉਦਯੋਗਿਕ ਪਾਰਕ ਵਿਕਸਤ ਕੀਤੇ ਜਾਣਗੇ। ਇਹ ਪਾਰਕ ਵਿਕਸਤ ਉਦਯੋਗਿਕ ਖੇਤਰ ਹੋਣਗੇ ਜਿੱਥੇ ਕੰਪਨੀਆਂ ਬਿਨਾਂ ਲੰਬੀ ਤਿਆਰੀ ਦੇ ਤੁਰੰਤ ਉਤਪਾਦਨ ਜਾਂ ਕਾਰਜ ਸ਼ੁਰੂ ਕਰ ਸਕਦੀਆਂ ਹਨ।

ਇਸ ਯੋਜਨਾ ਦਾ ਮੰਤਵ ਵਿਸ਼ਵ ਪੱਧਰੀ ਉਦਯੋਗਿਕ ਬੁਨਿਆਦੀ ਢਾਂਚਾ ਬਣਾਉਣਾ, ਨਿਰਮਾਣ ਸਮਰੱਥਾ ਨੂੰ ਵਧਾਉਣਾ ਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਹ ਯੋਜਨਾ ਲੱਗਭਗ 15 ਲੱਖ ਸਿੱਧੀਆਂ ਨੌਕਰੀਆਂ ਪੈਦਾ ਕਰੇਗੀ। ‘ਭਾਰਤ ਉਦਯੋਗਿਕ ਵਿਕਾਸ ਯੋਜਨਾ’ ਅਧੀਨ 100 ਏਕੜ ਤੋਂ 1,000 ਏਕੜ ਤੱਕ ਦੇ ਉਦਯੋਗਿਕ ਪਾਰਕ ਵਿਕਸਤ ਕੀਤੇ ਜਾਣਗੇ ਤੇ ਪ੍ਰਤੀ ਏਕੜ 1 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਇਸ ਤੋਂ ਇਲਾਵਾ ਸਰਕਾਰ ਨੇ ਖਰੀਦ ਕਾਰਜਾਂ ਲਈ ਭਾਰਤੀ ਕਪਾਹ ਨਿਗਮ ਨੂੰ 1718.56 ਕਰੋੜ ਰੁਪਏ ਦੀ ਫੰਡਿੰਗ ਨੂੰ ਮਨਜ਼ੂਰੀ ਦਿੱਤੀ। ਇਹ ਫੰਡਿੰਗ ਦੇਸ਼ ’ਚ ਕਪਾਹ ਪੈਦਾ ਕਰਨ ਵਾਲਿਆਂ ਨੂੰ ਸਿੱਧੀ ਕੀਮਤ ਸਹਾਇਤਾ ਪ੍ਰਦਾਨ ਕਰਨ ’ਚ ਮਦਦ ਕਰੇਗੀ।

ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 2585 ਕਰੋੜ ਰੁਪਏ ਦੀ ਛੋਟੀ ਪਣ-ਬਿਜਲੀ ਵਿਕਾਸ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ। ਇਸ ਦਾ ਮੰਤਵ 1500 ਮੈਗਾਵਾਟ ਨਵਿਆਉਣਯੋਗ ਸਮਰੱਥਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਹ ਵਾਤਾਵਰਣ ਪੱਖੋਂ ਦੇਸ਼ ਲਈ ਅਹਿਮ ਫੈਸਲਾ ਹੈ। ਪ੍ਰਾਜੈਕਟਾਂ ਨੂੰ ਡੈਮ ਬਣਾਉਣ ਜਾਂ ਲੋਕਾਂ ਨੂੰ ਉਜਾੜਣ ਤੋਂ ਬਿਨਾਂ ‘ਰਨ ਆਫ ਦਿ ਰਿਵਰ’ ਪ੍ਰਾਜੈਕਟਾਂ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਾਜੈਕਟ ਨਦੀ ਦੇ ਕੁਦਰਤੀ ਵਹਾਅ ਦੀ ਵਰਤੋਂ ਕਰ ਕੇ ਬਿਜਲੀ ਪੈਦਾ ਕਰਨਗੇ। ਉਨ੍ਹਾਂ ਨੂੰ ਵੱਡੇ ਡੈਮਾਂ ਜਾਂ ਵੱਡੇ ਭੰਡਾਰਾਂ ਦੀ ਲੋੜ ਨਹੀਂ ਹੋਵੇਗੀ।

ਮੰਤਰੀ ਮੰਡਲ ਨੇ 6969.04 ਕਰੋੜ ਦੀ ਲਾਗਤ ਨਾਲ ਉੱਤਰ ਪ੍ਰਦੇਸ਼ ’ਚ ਬਾਰਾਬੰਕੀ ਤੇ ਬਹਿਰਾਈਚ ਦਰਮਿਆਨ ਬਣਨ ਵਾਲੇ 4 ਲੇਨ ਰਾਸ਼ਟਰੀ ਰਾਜਮਾਰਗ-927 ਨੂੰ ਮਨਜ਼ੂਰੀ ਦੇ ਦਿੱਤੀ ਹੈ। 101.51 ਕਿਲੋਮੀਟਰ ਲੰਬੇ ਇਸ ਸੜਕੀ ਪ੍ਰਾਜੈਕਟ ਦਾ ਮੰਤਵ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਆਰਥਿਕ, ਸਮਾਜਿਕ ਤੇ ਲਾਜਿਸਟਿਕ ਕੇਂਦਰਾਂ ਨੂੰ ਬਿਨਾਂ ਰੁਕਾਵਟ ਸੰਪਰਕ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ- ''ਹੁਣ ਨਹੀਂ ਹੋਵੇਗਾ ਕੋਈ ਹਮਲਾ..!'' ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News