ਜਾਅਲੀ ਕੰਪਨੀ ਬਣਾ ਕੇ 15 ਹਜ਼ਾਰ ਕਰੋੜ ਰੁਪਏ ਦੀ ਠੱਗੀ: 3 ਹੋਰ ਲੋਕ ਹੋਏ ਗ੍ਰਿਫ਼ਤਾਰ

Saturday, Jun 24, 2023 - 01:53 AM (IST)

ਜਾਅਲੀ ਕੰਪਨੀ ਬਣਾ ਕੇ 15 ਹਜ਼ਾਰ ਕਰੋੜ ਰੁਪਏ ਦੀ ਠੱਗੀ: 3 ਹੋਰ ਲੋਕ ਹੋਏ ਗ੍ਰਿਫ਼ਤਾਰ

ਨੋਏਡਾ (ਭਾਸ਼ਾ): ਲੋਕਾਂ ਦੇ ਪੈਨ ਕਾਰਡ ਅਤੇ ਹੋਰ ਦਸਤਾਵੇਜ਼ ਦੀ ਧੋਖੇ ਨਾਲ ਲੈਣ ਅਤੇ ਉਨ੍ਹਾਂ ਦੀ ਦੁਰਵਰਤੋਂ ਕਰਕੇ ਅਤੇ ਧੋਖੇ ਨਾਲ ਕੰਪਨੀਆਂ ਦਰਜ ਕਰਵਾ ਕੇ ਲੋਕਾਂ ਨਾਲ 15,000 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਹੋਰ ਲੋਕਾਂ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ ਨਕਦੀ, ਜਾਅਲੀ ਦਸਤਾਵੇਜ਼, ਮੋਬਾਈਲ ਫੋਨ, ਦੋ ਲਗਜ਼ਰੀ ਕਾਰਾਂ ਆਦਿ ਬਰਾਮਦ ਕੀਤੀਆਂ ਹਨ। ਪੁਲਸ ਪਹਿਲਾਂ ਹੀ ਉਸ ਦੇ 12 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 

ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸਾਬਿਤ ਹੋਈ ਸ਼ਰਾਬ! ਨਸ਼ੇ 'ਚ ਕੀਤਾ ਕਾਰਾ ਬਣਿਆ ਚੜ੍ਹਦੀ ਜਵਾਨੀ 'ਚ ਮੌਤ ਦੀ ਵਜ੍ਹਾ

ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ 1) ਹਰੀਸ਼ਚੰਦਰ ਨੇ ਦੱਸਿਆ ਕਿ ਪੁਲਸ ਸਟੇਸ਼ਨ ਸੈਕਟਰ 20 ਨੇ 1 ਜੂਨ ਨੂੰ ਇਕ ਸੂਚਨਾ ਦੇ ਆਧਾਰ 'ਤੇ ਅਸ਼ਵਨੀ ਪਾਂਡੇ, ਯਾਸੀਨ, ਦੀਪਕ ਮਜਲਾਨੀ, ਵਿਨੀਤਾ ਮਜਲਾਨੀ, ਵਿਸ਼ਾਲ ਸਿੰਘ, ਆਕਾਸ਼ ਸਿੰਘ, ਅਤੁਲ ਸੇਗਰ, ਰਾਜੀਵ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਦੱਸਿਆ ਕਿ ਪੁਲਸ ਨੇ ਕੁਝ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਬਾਰੇ ਪਤਾ ਲੱਗਾ। ਪੁਲਸ ਨੇ ਗੌਰਵ, ਸਾਹਿਲ, ਵਿਸ਼ਾਲ ਅਤੇ ਰਾਹੁਲ ਨੂੰ 10 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। 

ਇਹ ਖ਼ਬਰ ਵੀ ਪੜ੍ਹੋ - John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow

ਪੁਲਸ ਨੇ ਇਨ੍ਹਾਂ ਕੋਲੋਂ ਨੋਟ ਗਿਣਨ ਵਾਲੀ ਮਸ਼ੀਨ, ਲੈਪਟਾਪ, ਜਾਅਲੀ ਦਸਤਾਵੇਜ਼ ਆਦਿ ਬਰਾਮਦ ਕੀਤੇ ਹਨ। ਡੀ.ਸੀ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੀ ਸੈਕਟਰ-20 ਥਾਣਾ ਪੁਲਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਮਨਨ ਸਿੰਘਲ, ਅਤੁਲ ਗੁਪਤਾ ਅਤੇ ਸੁਮਿਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ ਦੋ ਲਗਜ਼ਰੀ ਕਾਰਾਂ, 42 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ ਆਦਿ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਲੋਕ ਹੁਣ ਤਕ 2600 ਤੋਂ ਵੱਧ ਕੰਪਨੀਆਂ ਬਣਾ ਕੇ 15 ਹਜ਼ਾਰ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੀ ਗੱਲ ਮੰਨ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News