ਬੰਦ ਖਾਨ ''ਚੋਂ ਕਬਾੜ ਚੋਰੀ ਕਰ ਰਹੇ 4 ਨੌਜਵਾਨਾਂ ਦੀ ਜ਼ਹਿਰੀਲੀ ਗੈਸ ਨਾਲ ਮੌਤ

Friday, Jan 27, 2023 - 01:41 PM (IST)

ਬੰਦ ਖਾਨ ''ਚੋਂ ਕਬਾੜ ਚੋਰੀ ਕਰ ਰਹੇ 4 ਨੌਜਵਾਨਾਂ ਦੀ ਜ਼ਹਿਰੀਲੀ ਗੈਸ ਨਾਲ ਮੌਤ

ਸ਼ਹਿਡੋਲ (ਵਾਰਤਾ)- ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਬੰਦ ਪਈ ਕੋਲਾ ਖਾਨ 'ਚ ਚੋਰੀ ਕਰਨ ਗਏ 4 ਨੌਜਵਾਨਾਂ ਦੀ ਚਾਰ ਨੌਜਵਾਨਾਂ ਦੀ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਹਾਦਸਾ ਧਨਪੁਰੀ ਥਾਣਾ ਖੇਤਰ ਦੀ ਇਕ ਬੰਦ ਕੋਲਾ ਖਾਨ 'ਚ ਹੋਇਆ। ਇੱਥੇ ਕਬਾੜ ਚੋਰੀ ਕਰਨ ਆਏ ਚਾਰ ਨੌਜਵਾਨਾਂ ਰਾਜ ਮਹਿਤੋ, ਰਾਹੁਲ ਕੋਲ, ਹਜ਼ਾਰੀ ਕੋਲ ਅਤੇ ਕਪਿਲ ਵਿਸ਼ਵਕਰਮਾ ਦੀ ਮੌਤ ਹੋ ਗਈ।

ਇਨ੍ਹਾਂ ਦਾ ਇਕ ਸਾਥੀ ਸਿਧਾਰਥ ਮਹਿਤੋ ਖਾਨ ਦੇ ਬਾਹਰ ਸੀ, ਜੋ ਬਚ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਨੌਜਵਾਨ ਅਮਲਾਈ ਨਾਲ ਲੱਗੇ ਹੋਏ ਅਨੂਪਪੁਰ ਜ਼ਿਲ੍ਹੇ ਦੇ ਕਬਾੜੀ ਰਾਜਾ ਲਈ ਕੰਮ ਕਰ ਰਹੇ ਸਨ। ਸ਼ੁਰੂਆਤੀ ਜਾਂਚ 'ਚ ਚਾਰਾਂ ਦੀ ਮੌਤ ਜ਼ਹਿਰੀਲੀ ਗੈਸ ਨਾਲ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

DIsha

Content Editor

Related News