ਸੈਲਫ਼ੀ ਬਣੀ 'ਕਾਲ', ਗੁਰੂਗ੍ਰਾਮ 'ਚ 18 ਤੋਂ 20 ਸਾਲ ਦੇ 4 ਨੌਜਵਾਨਾਂ ਦੀ ਦਰਦਨਾਕ ਮੌਤ

Wednesday, Feb 16, 2022 - 10:22 AM (IST)

ਗੁਰੂਗ੍ਰਾਮ (ਭਾਸ਼ਾ)- ਦਿੱਲੀ ਦੇ ਬਾਹਰੀ ਇਲਾਕੇ ਗੁਰੂਗ੍ਰਾਮ 'ਚ ਮੰਗਲਵਾਰ ਨੂੰ ਇਕ ਨਿਰਮਾਣ ਅਧੀਨ ਰੇਲਵੇ ਓਵਰਬਰਿੱਜ (ਓ.ਆਰ.ਬੀ.) ਕੋਲ ਸੈਲਫ਼ੀ ਲੈਂਦੇ ਸਮੇਂ ਚਾਰ ਨੌਜਵਾਨਾਂ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਅਨੁਸਾਰ, ਹਾਦਸਾ ਬਸਈ ਰੇਲਵੇ ਸਟੇਸ਼ਨ ਤੋਂ ਠੀਕ ਪਹਿਲਾਂ ਸ਼ਾਮ ਕਰੀਬ 5 ਵਜੇ ਵਾਪਰਿਆ, ਜਦੋਂ ਦਿੱਲੀ ਦੇ ਸਰਾਏ ਰੋਹਿੱਲਾ ਤੋਂ ਅਜਮੇਰ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਗੁੜਗਾਓਂ ਰੇਲਵੇ ਸਟੇਸ਼ਨ ਤੋਂ ਬਸਈ ਵੱਲ ਜਾ ਰਹੀ ਸੀ। ਜੀ.ਆਰ.ਪੀ. ਨੇ ਕਿਹਾ ਕਿ 18 ਤੋਂ 20 ਸਾਲ ਦੀ ਉਮਰ ਦੇ 4 ਨੌਜਵਾਨਾਂ ਨੇ ਰੇਲ ਗੱਡੀ ਨੇੜੇ ਆਉਂਦੇ ਹੀ ਪੱਟੜੀ 'ਤੇ ਸੈਲਫ਼ੀ ਲੈਣੀ ਸ਼ੁਰੂ ਕਰ ਦਿੱਤੀ। ਜਦੋਂ ਰੇਲ ਕਾਫ਼ੀ ਕੋਲ ਆ ਗਈ, ਉਦੋਂ ਵੀ ਉਹ ਉੱਥੋਂ ਨਹੀਂ ਹਟੇ ਅਤੇ ਰੇਲ ਉਨ੍ਹਾਂ ਨੂੰ ਟੱਕਰ ਮਾਰਦੇ ਹੋਏ ਲੰਘ ਗਈ।

ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ

ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਨੌਜਵਾਨਾਂ ਦੀ ਹਾਦਸੇ ਵਾਲੀ ਜਗ੍ਹਾ ਮੌਤ ਹੋ ਗਈ। ਰੇਲ ਡਰਾਈਵਰ ਤੋਂ ਸੂਚਨਾ ਮਿਲਦੇ ਹੀ ਜੀ.ਆਰ.ਪੀ. ਥਾਣੇ ਦੀ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਮੀਰ (19), ਮੁਹੰਮਦ ਅਨਸ (20), ਯੁਸੂਫ਼ ਉਰਫ਼ ਭੋਲਾ (21) ਅਤੇ ਯੁਵਰਾਜ ਗੋਗੀਆ (18) ਦੇ ਤੌਰ 'ਤੇ ਕੀਤੀ ਗਈ ਹੈ, ਜੋ ਦੇਵੀਲਾਲ ਕਾਲੋਨੀ ਦੇ ਵਾਸੀ ਸਨ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚ ਇਕ 9ਵੀਂ ਜਮਾਤ ਦਾ ਵਿਦਿਆਰਥੀ ਸੀ, ਜਦੋਂ ਕਿ ਬਾਕੀ ਮੋਬਾਇਲ ਦੀ ਦੁਕਾਨ 'ਤੇ ਕੰਮ ਕਰਦੇ ਸਨ। ਇਕ ਮ੍ਰਿਤਕ ਦਾ ਪਿਤਾ ਸਬਜ਼ੀ ਵੇਚਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News