ਬੋਰਵੈੱਲ ''ਚ ਡਿੱਗੀ 4 ਸਾਲ ਦੀ ਮਾਸੂਮ ਜ਼ਿੰਦਗੀ ਦੀ ਜੰਗ ਹਾਰੀ, 10 ਘੰਟੇ ਚਲਿਆ ਸੀ ਰੈਸਕਿਊ ਆਪ੍ਰੇਸ਼ਨ

Wednesday, Dec 06, 2023 - 01:36 PM (IST)

ਰਾਜਗੜ੍ਹ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਬੋਰਵੈੱਲ 'ਚ ਡਿੱਗੀ 4 ਸਾਲ ਦੀ ਬੱਚੀ ਦੀ ਬੁੱਧਵਾਰ ਸਵੇਰੇ ਭੋਪਾਲ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਬੱਚੀ ਨੂੰ ਬੋਰਵੈੱਲ ਵਿਚੋਂ ਬਾਹਰ ਕੱਢੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਪਛਾਣ ਮਾਹੀ ਵਜੋਂ ਹਈ ਹੈ। ਉਸ ਨੂੰ ਦੇਰ ਰਾਤ ਕਰੀਬ 2 ਵਜ ਕੇ 45 ਮਿੰਟ 'ਤੇ ਬੋਰਵੈੱਲ ਵਿਚੋਂ ਕਰੀਬ 10 ਘੰਟਿਆਂ ਦੇ ਰੈਸਕਿਊ ਆਪ੍ਰੇਸ਼ਨ ਮਗਰੋਂ ਜਿਊਂਦੇ ਕੱਢਿਆ ਗਿਆ ਸੀ ਅਤੇ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿਚ ਹੀ ਉਸ ਦੀ ਹਾਲਤ ਵਿਗੜ ਗਈ।

ਇਹ ਵੀ ਪੜ੍ਹੋ- ਕਰਣੀ ਸੈਨਾ ਦੇ ਪ੍ਰਧਾਨ ਦੇ ਕਤਲ ਕਾਰਨ ਰਾਜਸਥਾਨ 'ਚ ਅੱਜ ਬੰਦ ਦਾ ਐਲਾਨ, ਹਾਈ ਅਲਰਟ 'ਤੇ ਪੁਲਸ

PunjabKesari

ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਕਿਰਨ ਵਾਡੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਬੱਚੀ ਨੂੰ ਕਰੀਬ 70 ਕਿਲੋਮੀਟਰ ਦੂਰ ਭੋਪਾਲ 'ਚ ਸਰਕਾਰੀ ਹਮੀਦੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਸਵੇਰੇ ਕਰੀਬ 6 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਮਗਰੋਂ ਲਾਸ਼ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ

ਰਾਜਗੜ੍ਹ ਦੇ ਪੁਲਸ ਅਧਿਕਾਰੀ ਧਰਮਰਾਜ ਮੀਣਾ ਨੇ ਦੱਸਿਆ ਕਿ ਮਾਹੀ ਮੰਗਲਵਾਰ ਸ਼ਾਮ ਨੂੰ ਇਕ ਖੇਤ ਵਿਚ ਖੁੱਲ੍ਹੇ ਪਏ ਬੋਰਵੈੱਲ 'ਚ ਡਿੱਗ ਗਈ ਸੀ ਅਤੇ ਮਾਹਰਾਂ ਦੀ ਇਕ ਟੀਮ ਨੇ 25 ਫੁੱਟ ਡੂੰਘਾਈ ਦਾ ਇਕ ਸਮਾਨਾਂਤਰ ਖੱਡ ਦੀ ਖੋਦਾਈ ਕਰ ਕੇ ਉਸ ਨੂੰ ਬਚਾਇਆ ਸੀ। ਉਹ ਜ਼ਮੀਨ ਤੋਂ 22 ਫੁੱਟ ਹੇਠਾਂ ਫਸ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਬੋੜਾ ਪੁਲਸ ਥਾਣੇ ਤਹਿਤ ਆਉਣ ਵਾਲੇ ਪਿਪਲੀਆ ਰਸੋਦਾ ਪਿੰਡ ਵਿਚ ਵਾਪਰੀ। 

PunjabKesari

ਦੱਸ ਦੇਈਏ ਕਿ ਰਾਜਗੜ੍ਹ ਦੇ ਪਿਪਲੀਆ ਰਸੋਦਾ ਪਿੰਡ ਦੀ ਰਹਿਣ ਵਾਲੀ ਮਾਹੀ 5 ਦਸੰਬਰ ਨੂੰ ਸ਼ਾਮ ਕਰੀਬ 5:40 ਵਜੇ ਬੋਰਵੈੱਲ 'ਚ ਡਿੱਗ ਗਈ ਸੀ। ਇਸ ਦੀ ਸੂਚਨਾ ਮਿਲਦੇ ਹੀ SDRF ਅਤੇ NDRF ਦੀਆਂ ਟੀਮਾਂ ਨੇ ਜੰਗੀ ਪੱਧਰ ’ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਰੀਬ 10 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਗਲੇ ਵਿਚ ਸੋਜ ਅਤੇ ਸਾਹ ਲੈਣ ਵਿਚ ਤਕਲੀਫ਼ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- NCRB ਦੀ ਹੈਰਾਨੀਜਨਕ ਰਿਪੋਰਟ: ਭਾਰਤ 'ਚ 4.45 ਲੱਖ FIRs, ਹਰ ਘੰਟੇ 51 ਔਰਤਾਂ ਨਾਲ ਹੋ ਰਿਹੈ ਅਪਰਾਧ


Tanu

Content Editor

Related News