ਸ਼ਰਮਨਾਕ! 4 ਸਾਲਾ ਬੱਚੀ ਨੂੰ ਅਗਵਾ ਕਰ ਕੀਤਾ ਜਬਰ ਜ਼ਿਨਾਹ, ਫਿਰ ਜ਼ਖਮੀ ਹਾਲਤ ’ਚ ਛੱਡ ਹੋਇਆ ਫਰਾਰ

Wednesday, Oct 13, 2021 - 03:40 PM (IST)

ਸ਼ਰਮਨਾਕ! 4 ਸਾਲਾ ਬੱਚੀ ਨੂੰ ਅਗਵਾ ਕਰ ਕੀਤਾ ਜਬਰ ਜ਼ਿਨਾਹ, ਫਿਰ ਜ਼ਖਮੀ ਹਾਲਤ ’ਚ ਛੱਡ ਹੋਇਆ ਫਰਾਰ

ਸੂਰਤ- ਗੁਜਰਾਤ ਦੇ ਸੂਰਤ ਜ਼ਿਲ੍ਹੇ ’ਚ ਇਕ ਉਦਯੋਗਿਕ ਇਕਾਈ ’ਚ ਕੰਮ ਕਰਨ ਵਾਲੇ ਇਕ ਮਜ਼ਦੂਰ ਵਲੋਂ 4 ਸਾਲਾ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਅਨੁਸਾਰ ਦੋਸ਼ੀ ਨੇ ਬੱਚੀ ਨੂੰ ਉਸ ਦੇ ਘਰ ਕੋਲੋਂ ਅਗਵਾ ਕਰਨ ਤੋਂ ਬਾਅਦ ਜਬਰ ਜ਼ਿਨਾਹ ਕੀਤਾ ਅਤੇ ਫਿਰ ਜ਼ਖਮੀ ਹਾਲਤ ’ਚ ਸੁੰਨਸਾਨ ਜਗ੍ਹਾ ਛੱਡ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਇਕ ਪਾਸੜ ਪਿਆਰ ’ਚ 14 ਸਾਲਾ ਕੁੜੀ ਦਾ ਰਿਸ਼ਤੇਦਾਰ ਨੇ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ

ਸਹਾਇਕ ਪੁਲਸ ਕਮਿਸ਼ਨਰ ਜੇ.ਕੇ. ਪਾਂਡਿਆ ਨੇ ਕਿਹਾ,‘‘ਘਰ ਦੇ ਬਾਹਰ ਖੇਡਦੇ ਸਮੇਂ ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਮੰਗਲਵਾਰ ਦੁਪਹਿਰ ਕਰੀਬ 1.30 ਵਜੇ ਪੁਲਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ’ਤੇ ਲਾਪਤਾ ਬੱਚੀ ਦਾ ਪਤਾ ਲਗਾਉਣ ਲਈ ਜਲਦ ਹੀ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ।’’ ਅਧਿਕਾਰੀ ਨੇ ਕਿਹਾ,‘‘ਲਗਭਗ ਤਿੰਨ ਘੰਟਿਆਂ ਦੀ ਭਾਲ ਤੋਂ ਬਾਅਦ ਬੱਚੀ ਆਪਣੇ ਘਰੋਂ ਲਗਭਗ ਤਿੰਨ ਕਿਲੋਮੀਟਰ ਦੂਰ ਮਿਲੀ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।’’ ਡਾਕਟਰਾਂ ਨੇ ਸਿਹਤ ਸੰਬੰਧੀ ਜਾਂਚ ਤੋਂ ਬਾਅਦ ਬੱਚੀ ਨਾਲ ਜਬਰ ਜ਼ਿਨਾਹ ਹੋਣ ਦੀ ਪੁਸ਼ਟੀ ਕੀਤੀ। ਪੀੜਤ ਬੱਚੀ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News