ਸਕੂਲੀ ਬੱਸ ਅਤੇ ਟਰੈਕਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ, 4 ਵਿਦਿਆਰਥੀਆਂ ਦੀ ਮੌਤ

Monday, Jan 29, 2024 - 01:26 PM (IST)

ਸਕੂਲੀ ਬੱਸ ਅਤੇ ਟਰੈਕਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ, 4 ਵਿਦਿਆਰਥੀਆਂ ਦੀ ਮੌਤ

ਬਾਗਲਕੋਟ- ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ 'ਚ ਇਕ ਸਕੂਲ ਬੱਸ ਅਤੇ ਟਰੈਕਟਰ ਦੀ ਟੱਕਰ 'ਚ ਇਕ ਕੁੜੀ ਸਮੇਤ 4 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਜਾਮਖੰਡੀ ਸ਼ਹਿਰ ਦੇ ਨੇੜੇ ਸਥਿਤ ਅਲਾਗੁਰ ਪਿੰਡ ਨੇੜੇ ਤੜਕਸਾਰ ਵਾਪਰੀ। ਸਕੂਲ ਦੀ ਸਾਲਾਨਾ ਸਭਾ ਮਗਰੋਂ ਵਿਦਿਆਰਥੀ ਪਿੰਡ ਸਥਿਤ ਆਪਣੇ ਘਰ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ 17 ਸਾਲਾ ਸਾਗਰ ਕਡਕੋਲ ਅਤੇ ਬਸਵਰਾਜ, 13 ਸਾਲਾ ਸ਼ਵੇਤਾ ਅਤੇ ਗੋਵਿੰਦ ਦੇ ਰੂਪ ਵਿਚ ਹੋਈ ਹੈ। ਇਹ ਸਾਰੇ ਕਵਾਤਾਗੀ ਪਿੰਡ ਦੇ ਵਸਨੀਕ ਸਨ।

ਇਹ ਵੀ ਪੜ੍ਹੋ- 9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ

ਵਿਦਿਆਰਥੀ ਅਲਾਗੁਰ ਸਥਿਤ ਵਰਧਮਾਨ ਐਜੂਕੇਸ਼ਨ ਇੰਸਟੀਚਿਊਟ 'ਚ ਪੜ੍ਹ ਰਹੇ ਸਨ। ਸਾਗਰ ਅਤੇ ਬਸਵਰਾਜ PUC ਦੇ ਵਿਦਿਆਰਥੀ ਸਨ, ਜਦਕਿ ਸ਼ਵੇਤਾ ਅਤੇ ਗੋਵਿੰਦ 9ਵੀਂ ਜਮਾਤ ਵਿਚ ਪੜ੍ਹਦੇ ਸਨ। ਪੁਲਸ ਅਜੇ ਤੱਕ ਇਹ ਪਤਾ ਨਹੀਂ ਲਾ ਸਕੀ ਕਿ ਹਾਦਸਾ ਕਿਵੇਂ ਵਾਪਰਿਆ। ਓਧਰ ਆਬਕਾਰੀ ਮੰਤਰੀ ਆਰ. ਬੀ. ਥਿਮਾਪੁਰ, ਜੋ ਕਿ ਬਾਗਲਕੋਟ ਦੇ ਜ਼ਿਲ੍ਹਾ ਇੰਚਾਰਜ ਮੰਤਰੀ ਵੀ ਹਨ, ਦੁਖੀ ਪਰਿਵਾਰਾਂ ਨੂੰ ਦਿਲਾਸਾ ਦੇਣ ਲਈ ਪਿੰਡ ਦਾ ਦੌਰਾ ਕਰਨਗੇ ਅਤੇ ਹਸਪਤਾਲ ਵਿਚ ਜ਼ਖਮੀ ਵਿਦਿਆਰਥੀਆਂ ਨੂੰ ਵੀ ਮਿਲਣਗੇ। ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸਾ, ਕਾਰ ਅਤੇ ਟਰੱਕ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News