ਸੜਕ ਹਾਦਸੇ ''ਚ 4 ਲੋਕਾਂ ਦੀ ਦਰਦਨਾਕ ਮੌਤ, 3 ਹੋਰ ਜ਼ਖਮੀ

Monday, Apr 16, 2018 - 11:55 AM (IST)

ਸੜਕ ਹਾਦਸੇ ''ਚ 4 ਲੋਕਾਂ ਦੀ ਦਰਦਨਾਕ ਮੌਤ, 3 ਹੋਰ ਜ਼ਖਮੀ

ਬਿਹਾਰ— ਬਿਹਾਰ ਦੇ ਅਰਰੀਆ ਦੇ ਨਰਪਤਗੰਜ 'ਚ ਸੁਪੌਲ ਜਾ ਰਹੇ ਇਕ ਹੀ ਪਰਿਵਾਰ ਦੇ 6 ਲੋਕਾਂ ਨੂੰ ਬੱਸ ਨੇ ਕੁਚਲ ਦਿੱਤਾ। ਜਿਸ ਨਾਲ ਘਟਨਾ ਸਥਾਨ 'ਤੇ ਹੀ 4 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਜ਼ਖਮੀਆਂ ਨੂੰ ਪੂਰਣੀਆਂ ਰੈਫਰ ਕੀਤਾ ਗਿਆ ਹੈ। 
ਇਹ ਦਰਦਨਾਕ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਪੌਲ ਦਾ ਇਕ ਪਰਿਵਾਰ ਅਰਰੀਆ ਰਿਸ਼ਤੇਦਾਰੀ ਕਰਕੇ ਵਾਪਸ ਆ ਰਿਹਾ ਸੀ। ਰਸਤੇ 'ਚ ਨਰਪਤਗੰਜ ਦੇ ਚਕਰਦਾਹਾ 'ਚ ਗੱਡੀ ਦਾ ਟਾਇਰ ਪੰਚਰ ਹੋ ਗਿਆ ਅਤੇ ਫੋਰਲੇਨ ਕਿਨਾਰੇ ਗੱਡੀ ਖੜ੍ਹੀ ਕਰਕੇ ਪੰਚਰ ਬਣਾਇਆ ਜਾ ਰਿਹਾ ਸੀ। ਇਸੀ ਦੌਰਾਨ ਫਾਰਬਿਸਗੰਜ ਵੱਲੋਂ ਆ ਰਹੀ ਇਕ ਬੱਸ ਨੇ ਫੋਰਲੇਨ 'ਤੇ ਖੜ੍ਹੇ ਸਾਰਿਆਂ ਨੂੰ ਕੁਚਲ ਕਰਕੇ ਫਰਾਰ ਹੋ ਗਿਆ। ਇਸ ਹਾਦਸੇ 'ਚ ਮੌਕੇ 'ਤੇ ਹੀ 4 ਲੋਕਾਂ ਦੀ ਮੌਤ ਹੋ ਗਈ। ਇਕ ਮ੍ਰਿਤਕ ਭਾਗਲਪੁਰ ਦਾ ਅਤੇ ਤਿੰਨ ਸੁਪੌਲ ਦੇ ਪ੍ਰਤਾਪਗੰਜ ਥਾਣਾ ਖੇਤਰ ਦੇ ਰਹਿਣ ਵਾਲੇ ਸਨ। ਵਾਹਨ 'ਚ ਕੁਲ 11 ਲੋਕ ਸਵਾਰ ਸਨ, ਇਹ ਸਾਰੇ ਲੜਕੀ ਦੇਖਣ ਅਰਰੀਆ ਆਏ ਹੋਏ ਸਨ ਅਤੇ ਸੋਮਵਾਰ ਸਵੇਰੇ ਵਾਪਸ ਸੁਪੌਲ ਜਾ ਰਹੇ ਸਨ। ਸਾਰੇ ਮ੍ਰਿਤਕਾਂ ਦਾ ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਨਰਪਤਗੰਜ ਏ.ਐਚ.ਓ ਸੁਨੀਲ ਕੋਰਟ ਨੇ ਦੱਸਿਆ ਕਿ ਸੋਮਵਾਰ ਸਵੇਰ ਦੀ ਇਹ ਘਟਨਾ ਹੈ। ਸਾਰੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਜ਼ਖਮੀਆਂ ਨੂੰ ਪੂਰਣੀਆਂ ਰੈਫਰ ਕੀਤਾ ਗਿਆ ਹੈ।


Related News