ਜੰਗਲੀ ਹਾਥੀ ਦੇ ਹਮਲੇ ''ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਸਣੇ ਚਾਰ ਦੀ ਮੌਤ

Saturday, Aug 10, 2024 - 11:49 AM (IST)

ਜੰਗਲੀ ਹਾਥੀ ਦੇ ਹਮਲੇ ''ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਸਣੇ ਚਾਰ ਦੀ ਮੌਤ

ਜਸ਼ਪੁਰ (ਭਾਸ਼ਾ)- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਜੰਗਲੀ ਹਾਥੀ ਦੇ ਹਮਲੇ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬਾਗੀਚਾ ਪਿੰਡ 'ਚ ਜੰਗਲੀ ਹਾਥੀ ਦੇ ਹਮਲੇ 'ਚ ਰਾਮਕੇਸ਼ਵਰ ਸੋਨੀ (35), ਉਸ ਦੀ ਧੀ ਰਵਿਤਾ ਸੋਨੀ (9), ਭਰਾ ਅਜੈ ਸੋਨੀ (25) ਅਤੇ ਗੁਆਂਢੀ ਅਸ਼ਵਿਨ ਕੁਜੂਰ (28) ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜੰਗਲੀ ਹਾਥੀ ਨੇ ਸ਼ੁੱਕਰਵਾਰ ਰਾਤ ਬਾਗੀਚਾ ਪਿੰਡ 'ਤੇ ਹਮਲਾ ਕਰਕੇ ਰਾਮਕੇਸ਼ਵਰ ਅਤੇ ਉਸ ਦੀ ਧੀ ਰਵਿਤਾ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਹਾਥੀ ਦੇ ਹਮਲੇ ਦੌਰਾਨ ਪਿਓ-ਧੀ ਦੀਆਂ ਚੀਕਾਂ ਸੁਣ ਕੇ ਅਜੈ ਸੋਨੀ ਅਤੇ ਅਸ਼ਵਿਨ ਕੁਜੂਰ ਉੱਥੇ ਪੁੱਜੇ ਤਾਂ ਹਾਥੀ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਅਤੇ ਦੋਹਾਂ ਨੂੰ ਕੁਚਲ ਦਿੱਤਾ।

ਅਧਿਕਾਰੀਆਂ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਫੌਰੀ ਸਹਾਇਤਾ ਦਿੱਤੀ ਗਈ ਹੈ, ਜਦਕਿ ਬਾਕੀ 5.75 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜਸ਼ਪੁਰ ਦੇ ਚਾਰ ਜੰਗਲੀ ਖੇਤਰਾਂ 'ਚ 38 ਹਾਥੀ ਘੁੰਮ ਰਹੇ ਹਨ, ਜਿਨ੍ਹਾਂ 'ਚੋਂ 15 ਹਾਥੀ ਇਕੱਲੇ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਜ਼ਿਲ੍ਹੇ 'ਚ ਜੰਗਲੀ ਹਾਥੀਆਂ ਨੇ ਕੁੱਲ 9 ਲੋਕਾਂ ਦੀ ਜਾਨ ਲੈ ਲਈ ਹੈ। ਸੂਬੇ ਦੇ ਉੱਤਰੀ ਖੇਤਰ ਦੇ ਸਰਗੁਜਾ, ਜਸ਼ਪੁਰ, ਕੋਰੀਆ ਅਤੇ ਕੋਰਬਾ ਜ਼ਿਲ੍ਹਿਆਂ 'ਚ ਜੰਗਲੀ ਹਾਥੀਆਂ ਦਾ ਆਤੰਕ ਜਾਰੀ ਹੈ। ਕੋਰਬਾ 'ਚ ਵੀਰਵਾਰ ਨੂੰ ਜੰਗਲੀ ਹਾਥੀ ਦੇ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News