ਬਰਾਤੀਆਂ ਦੀ ਪਿਕਅੱਪ ਤੇ ਜੀਪ ''ਚ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਮੌਤ

Saturday, Mar 24, 2018 - 04:00 PM (IST)

ਬਰਾਤੀਆਂ ਦੀ ਪਿਕਅੱਪ ਤੇ ਜੀਪ ''ਚ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਮੌਤ

ਹਿਸਾਰ — ਅਗ੍ਰੋਹਾ-ਬਰਵਾਲਾ ਰੋਡ 'ਤੇ ਇਕ ਪਿਕਅਪ ਅਤੇ ਜੀਪ ਦੀ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਦੋਵਾਂ ਗੱਡੀਆਂ ਦੇ 2-2 ਲੋਕਾਂ ਦੀ ਮੌਤ ਹੋ ਜਾਣ ਦੇ ਨਾਲ-ਨਾਲ 10 ਲੋਕ ਜ਼ਖਮੀ ਵੀ ਹੋ ਗਏ ਹਨ। ਜ਼ਖਮੀਆਂ ਨੂੰ ਅਗ੍ਰੋਹਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਬਰਵਾਲਾ ਤੋਂ ਸਿਰਸਾ ਦੇ ਕਾਲਾਂਵਾਲੀ ਇਲਾਕੇ ਵਿਚ ਬਰਾਤ ਗਈ ਹੋਈ ਸੀ। 7 ਬਰਾਤੀ ਪਿਕਅੱਪ 'ਚ ਵਾਪਸ ਬਰਵਾਲਾ ਪਰਤ ਰਹੇ ਸਨ। ਅਗ੍ਰੋਹਾ ਤੋਂ ਬਰਵਾਲਾ ਮਾਰਗ 'ਤੇ ਲਾਂਦੜੀ ਮਾਈਨਰ ਦੇ ਕੋਲ ਮਲਬੇ ਦਾ ਢੇਰ ਪਿਆ ਹੋਇਆ ਸੀ। ਰਾਤ ਦੇ ਹਨੇਰੇ ਵਿਚ ਅਚਾਨਕ ਪਿਕਅੱਪ ਉਸ ਮਲਬੇ ਦੇ ਢੇਰ 'ਤੇ ਚੜ੍ਹ ਗਈ। ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੀ ਜੀਪ ਨਾਲ ਟਕਰਾ ਗਈ। ਜਿਸ ਕਾਰਨ ਹਿਸਾਰ ਦੇ ਮੀਰਪੁਰ ਨਿਵਾਸੀ ਧਰਮਪਾਲ(40) ਅਤੇ ਅਗ੍ਰੋਹਾ ਦੇ ਰਵਿੰਦਰ(22) ਦੀ ਮੌਤ ਹੋ ਗਈ। ਦੋਵੇਂ ਮਜ਼ਦੂਰ ਸਨ ਅਤੇ ਬਾਲਕ ਤੋਂ ਮੀਰਪੁਰ ਵਾਪਸ ਆ ਰਹੇ ਸਨ। ਦੂਸਰੇ ਪਾਸੇ ਬਰਾਤੀਆਂ ਦੀ ਗੱਡੀ 'ਚ ਸਵਾਰ ਏਲਨਾਬਾਦ ਦੇ ਕਾਲੂ(32) ਅਤੇ ਬਰਵਾਲਾ ਦੇ ਮੋਨੂੰ(21) ਦੀ ਵੀ ਮੌਤ ਹੋ ਗਈ।
ਪੁਲਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਮੈਡੀਕਲ ਕਾਲਜ ਅਗ੍ਰੋਹਾ ਭਰਤੀ ਕਰਵਾਇਆ ਗਿਆ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


Related News