ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਗਰਭਵਤੀ ਔਰਤ ਸਮੇਤ 4 ਦੀ ਮੌਤ

Wednesday, Aug 21, 2024 - 01:36 PM (IST)

ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਗਰਭਵਤੀ ਔਰਤ ਸਮੇਤ 4 ਦੀ ਮੌਤ

ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਊਧਮਸਿੰਘ ਨਗਰ ਜ਼ਿਲ੍ਹੇ ਦੇ ਰੂਦਰਪੁਰ 'ਚ ਮੰਗਲਵਾਰ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਗਰਭਵਤੀ ਔਰਤ ਸਮੇਤ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਤਿੰਨ ਔਰਤਾਂ ਇਕ ਹੀ ਪਰਿਵਾਰ ਦੀਆਂ ਦੱਸੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਬੀਤੀ ਦੇਰ ਰਾਤ 3.30 ਵਜੇ ਨੈਨੀਤਾਲ ਹਾਈਵੇਅ 'ਤੇ ਪੀ.ਏ.ਸੀ. ਗੇਟ ਕੋਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਕ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਗਰਭਵਤੀ ਔਰਤ ਜੋਤੀ, ਵਿਭਾ ਅਤੇ ਉਰਮਿਲਾ ਸਮੇਤ ਰਿਕਸ਼ਾ ਚਾਲਕ ਸਾਹਨੀ ਦੀ ਮੌਤ ਹੋ ਗਈ। ਨਾਲ ਹੀ ਕਾਂਤੀ ਦੇਵੀ, ਲਲਿਤਾ ਅਤੇ ਬੱਬਲੂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ 'ਚ ਉਰਮਿਲਾ, ਵਿਭਾ ਅਤੇ ਜੋਤੀ ਇਕ ਹੀ ਪਰਿਵਾਰ ਦੀਆਂ ਹਨ। ਸਾਰੇ ਲੋਕ ਹਸਪਤਾਲ ਤੋਂ ਗਰਭਵਤੀ ਜੋਤੀ ਨੂੰ ਜਾਂਚ ਤੋਂ ਬਾਅਦ ਵਾਪਸ ਘਰ ਲੈ ਕੇ ਆ ਰਹੇ ਸਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਖੇਤਰ ਅਧਿਕਾਰੀ ਨਿਹਾਰਿਕਾ ਤੋਮਰ ਨੇ ਦੱਸਿਆ ਕਿ ਹਾਦਸਾ ਦੇਰ ਰਾਤ ਤੇਜ਼ ਰਫ਼ਤਾਰ ਕਾਰਨ ਹੋਇਆ ਹੈ। ਕਾਰ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ ਅਤੇ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News