ਨਸ਼ੀਲੇ ਪਦਾਰਥ ਅਤੇ ਚੋਰੀ ਦੇ ਮੋਬਾਇਲਾਂ ਨਾਲ ਚਾਰ ਲੋਕ ਗ੍ਰਿਫ਼ਤਾਰ
Sunday, Oct 27, 2024 - 10:49 AM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿਚ ਤਿੰਨ ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਕਈ ਚੋਰੀ ਹੋਏ ਮੋਬਾਈਲ ਫੋਨ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 20.20 ਲੱਖ ਰੁਪਏ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਸ਼ਾਮ ਨੂੰ ਨਵੀਂ ਮੁੰਬਈ ਦੇ ਕੋਪਰਾ ਪਿੰਡ 'ਚ ਛਾਪੇਮਾਰੀ ਕੀਤੀ। ਏਪੀਐੱਮਸੀ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਤਿੰਨ ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 32 ਗ੍ਰਾਮ ਹੈਰੋਇਨ ਅਤੇ ਵੱਖ-ਵੱਖ ਬ੍ਰਾਂਡ ਚੋਰੀ ਕੀਤੇ ਗਏ 40 ਮੋਬਾਇਲ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮ ਨਵੀਂ ਮੁੰਬਈ ਦੇ ਵਸਨੀਕ ਹਨ, ਜਦੋਂਕਿ ਚੌਥੀ ਮੁਲਜ਼ਮ ਔਰਤ ਮੁੰਬਈ ਦੇ ਗੁਆਂਢੀ ਇਲਾਕੇ ਮਾਨਖੁਰਦ ਦੀ ਵਸਨੀਕ ਹੈ ਅਤੇ ਉਹ ਨਸ਼ੇ ਦੀ ਸਪਲਾਈ ਕਰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਔਰਤਾਂ 'ਚੋਂ ਇਕ ਦਾ ਪਤੀ ਅਤੇ ਇਕ ਹੋਰ ਵਿਅਕਤੀ ਫਰਾਰ ਹਨ। ਪੁਲਸ ਨੇ ਪੁੱਛ-ਗਿੱਛ ਦੌਰਾਨ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਸਮੇਤ ਜਨਤਕ ਥਾਵਾਂ ਤੋਂ ਮੋਬਾਇਲ ਫੋਨ ਚੋਰੀ ਕਰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨਡੀਪੀਐੱਸ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8