ਗਊ ਹੱਤਿਆ ਮਾਮਲੇ ''ਚ ਚਾਰ ਵਿਅਕਤੀ ਗ੍ਰਿਫਤਾਰ

Thursday, Jul 20, 2017 - 02:29 AM (IST)

ਅਹਿਮਦਾਬਾਦ— ਗੁਜਰਾਤ ਪੁਲਸ ਨੇ ਬੁੱਧਵਾਰ ਨੂੰ ਗਾਂ ਹੱਤਿਆ ਦੇ ਦੋਸ਼ਾਂ 'ਚ 4 ਮੁਸਲਿਮ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ 'ਤੇ ਹਾਲ ਹੀ 'ਚ ਲਾਗੂ ਕੀਤੇ ਗਏ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਪੁਲਸ ਨੇ ਦੱਸਿਆ ਕਿ ਚਾਰਾਂ ਨੂੰ 'ਗਾਂ ਹੱਤਿਆ' ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਹ ਗਾਂਵਾਂ ਬਨਾਸਕਾਂਠਾ ਜ਼ਿਲੇ ਦੇ ਮਾਨਪੁਰ ਪਿੰਡ ਸਥਿਤ ਉਨ੍ਹਾਂ ਦੇ ਗਊਸ਼ਾਲਾ 'ਚ ਆ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਤੇ ਗੁਜਰਾਤ ਪਸ਼ੂ ਸੁਰੱਖਿਆ ਐਕਟ 2017 ਦੇ ਤਹਿਤ ਮਾਮਲਾ ਚਲਾਇਆ ਜਾਵੇਗਾ। ਪੁਲਸ ਨੇ ਚਾਰਾਂ ਦੋਸ਼ੀਆਂ ਦੀ ਪਛਾਣ ਅਯੂਬ ਵਗਾਡੀਆ, ਜਮਾਲੂਦੀਨ ਵਗਾਡੀਆ, ਆਰਿਫ ਵਗਾਡੀਆ ਅਤੇ ਇਜ਼ਰਾਇਲਭਾਈ ਵਗਾਡੀਆ ਦੇ ਰੂਪ 'ਚ ਕੀਤੀ ਹੈ।


Related News