ਕੋਰੋਨਾ ਕਾਰਨ ਅਨਾਥ ਹੋਣ 4 ਬੱਚਿਆਂ ਨੂੰ ਮਿਲਿਆ ਸਹਾਰਾ, ਸਮਾਜਿਕ ਸੰਸਥਾ ਨੇ ਲਿਆ ਗੋਦ

Sunday, May 30, 2021 - 12:02 PM (IST)

ਕੋਰੋਨਾ ਕਾਰਨ ਅਨਾਥ ਹੋਣ 4 ਬੱਚਿਆਂ ਨੂੰ ਮਿਲਿਆ ਸਹਾਰਾ, ਸਮਾਜਿਕ ਸੰਸਥਾ ਨੇ ਲਿਆ ਗੋਦ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇਕ ਪਿੰਡ 'ਚ ਪਹਿਲੇ ਕੈਂਸਰ ਪੀੜਤ ਪਿਤਾ ਅਤੇ ਫਿਰ ਕੋਰੋਨਾ ਸੰਕਰਮਣ ਕਾਰਨ ਮਾਂ ਦੀ ਮੌਤ ਨਾਲ ਅਨਾਥ ਹੋ ਗਏ 4 ਭਰਾ-ਭੈਣਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ਤੋਂ ਬਾਅਦ ਇਕ ਸਮਾਜਿਕ ਸੰਸਥਾ ਨੇ ਸਹਾਰਾ ਦਿੱਤਾ ਹੈ। ਅਨਾਥ ਹੋਏ 4 ਬੱਚਿਆਂ 'ਚੋਂ ਇਕ ਭਰਾ ਅਤੇ ਇਕ ਭੈਣ ਨੂੰ ਵਾਰਾਣਸੀ ਦੀ ਇਕ ਸਮਾਜਿਕ ਸੰਸਥਾ ਨੇ ਗੋਦ ਲੈ ਲਿਆ ਹੈ। ਇਹ ਸੰਸਥਾ ਦੋਵੇਂ ਭਰਾ-ਭੈਣ ਦੀ ਉੱਚ ਸਿੱਖਿਆ ਅਤੇ ਨੌਕਰੀ ਲੱਗਣ ਤੱਕ ਖਰਚ ਉਠਾਏਗੀ ਅਤੇ ਇਸ ਦੇ ਨਾਲ ਹੀ ਘਰ 'ਚ ਰਹਿ ਰਹੀਆਂ 2 ਭੈਣਾਂ ਅਤੇ ਉਸ ਦੀ ਦਾਦੀ ਨੂੰ ਜੀਵਨ ਬਿਤਾਉਣ ਲਈ ਆਰਥਿਕ ਮਦਦ ਮੁਹੱਈਆ ਕਰਵਾਏਗੀ। ਬਾਲ ਕਲਿਆਣ ਕਮੇਟੀ ਦੇ ਮੈਂਬਰ ਰਾਜੂ ਸਿੰਘ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਚਾਈਲਡ ਲਾਈਨ ਨੇ ਕਮੇਟੀ ਦੀ ਬੈਂਚ ਦੇ ਸਾਹਮਣੇ ਸ਼ਨੀਵਾਰ ਨੂੰ 2 ਬੱਚਿਆਂ ਰੇਨੂੰ ਅਤੇ ਅੰਕੁਸ਼ ਨੂੰ ਪੇਸ਼ ਕੀਤਾ। ਕਮੇਟੀ ਦੀ ਬੈਂਚ ਦੇ ਪ੍ਰਧਾਨ ਪ੍ਰਸ਼ਾਂਤ ਪਾਂਡੇ ਅਤੇ ਮੈਂਬਰਾਂ ਨੇ ਐੱਸ.ਓ.ਐੱਸ., ਬਾਲਗ੍ਰਾਮ, ਵਾਰਾਣਸੀ ਦੇ ਡਾਇਰੈਕਟਰ ਨੂੰ 2 ਬੱਚਿਆਂ ਨੂੰ ਹਵਾਲੇ ਕੀਤਾ ਅਤੇ ਨਿਰਦੇਸ਼ ਦਿੱਤਾ ਕਿ ਰੇਨੂੰ (9) ਅਤੇ ਅੰਕੁਸ਼ (7) ਨੂੰ 18 ਸਾਲ ਦੀ ਉਮਰ ਹੋਣ ਤੱਕ ਸੁਰੱਖਿਆ ਪ੍ਰਦਾਨ ਕਰਨ ਅਤੇ ਬੱਚਿਆਂ ਨਾਲ ਸੰਬੰਧਤ ਰਿਪੋਰਟ ਹਰੇਕ ਤਿੰਨ ਮਹੀਨੇ 'ਤੇ ਉਪਲੱਬਧ ਕਰਵਾਉਂਦੇ ਰਹਿਣ।

ਇਹ ਵੀ ਪੜ੍ਹੋ : 3 ਸਾਲ ਪਹਿਲਾਂ ਪਿਤਾ ਦੇ ਗਿਆ ਵਿਛੋੜਾ, ਹੁਣ ਕੋਰੋਨਾ ਨੇ ਖੋਹ ਲਈ ਮਾਂ, ਅਨਾਥ ਹੋਏ ਬੱਚੇ

ਜ਼ਿਲ੍ਹਾ ਪ੍ਰਬੇਸ਼ਨ ਅਧਿਕਾਰੀ ਸਮਰ ਬਹਾਦੁਰ ਸਰੋਜ ਨੇ ਦੋਹਾਂ ਬੱਚਿਆਂ ਨੂੰ ਕੱਪੜੇ, ਬੂਟ, ਸੁੱਕਾ ਫਲ, ਬਿਸਕੁੱਟ ਅਤੇ ਨਮਕੀਨ ਉਪਲੱਬਧ ਕਰਵਾਇਆ। ਸਰੋਜ ਨੇ ਦੱਸਿਆ ਕਿ ਸੰਸਥਾ ਆਪਣੀ ਇਕ ਯੋਜਨਾ ਦੇ ਅਧੀਨ ਕਾਜਲ ਅਤੇ ਰੂਬੀ ਨੂੰ ਹਰੇਕ ਮਹੀਨੇ 2-2 ਹਜ਼ਾਰ ਰੁਪਏ ਮਿਲਣਗੇ। ਦੱਸਣਯੋਗ ਹੈ ਕਿ ਬਲੀਆ ਜ਼ਿਲ੍ਹੇ ਦੇ ਬੈਰੀਆ ਤਹਿਸੀਲ ਖੇਤਰ ਦੇ ਦਲਨ ਛਪਰਾ ਪਿੰਡ ਪੰਚਾਇਤ 'ਚ ਪਿਛਲੀ 10 ਮਈ ਨੂੰ ਕੋਰੋਨਾ ਵਾਇਰਸ ਸੰਕਰਮਣ ਕਾਰਨ ਪੂਨਮ ਦੇਵੀ ਦੀ ਮੌਤ ਹੋ ਗਈ। ਇਸ ਦੇ ਕਰੀਬ 3 ਸਾਲ ਪਹਿਲਾਂ ਪੂਨਮ ਦੇ ਪਤੀ ਸੰਤੋਸ਼ ਪਾਸਵਾਨ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਪੂਨਮ ਦੀ ਮੌਤ ਤੋਂ ਬਾਅਦ ਉਸ ਦੀਆਂ ਧੀਆਂ ਕਾਜਲ, ਰੂਬੀ, ਰੇਨੂੰ ਅਤੇ ਅੰਕੁਸ਼ ਅਨਾਥ ਹੋ ਗਏ। ਭਰਾ-ਭੈਣਾਂ ਦੀ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਦਾਦੀ ਫੁਲੇਸ਼ਵਰੀ ਦੇਵੀ 'ਤੇ ਆ ਗਈ। ਫੁਲੇਸ਼ਵਰੀ ਦੇਵੀ ਨੇ ਕਿਹਾ ਸੀ ਕਿ ਉਹ ਆਪਣੇ ਵਿਧਵਾ ਪੈਨਸ਼ਨ ਦੇ ਸਹਾਰੇ ਆਪਣੇ ਪੋਤੇ-ਪੋਤੀ ਦਾ ਪਾਲਣ ਪੋਸ਼ਣ ਕਰੇਗੀ, ਜਦੋਂ ਕਿ 7 ਸਾਲਾ ਅੰਕੁਸ਼ ਨੇ ਕਿਹਾ ਸੀ ਕਿ ਉਹ ਮਜ਼ਦੂਰੀ ਕਰ ਕੇ ਸਿੱਖਿਆ ਗ੍ਰਹਿਣ ਕਰੇਗਾ ਅਤੇ ਪੁਲਸ ਅਧਿਕਾਰੀ ਬਣ ਕੇ ਆਪਣੀ ਭੈਣਾਂ ਦਾ ਵਿਆਹ ਕਰੇਗਾ। ਮੀਡੀਆ ਰਾਹੀਂ ਇਨ੍ਹਾਂ ਬੱਚਿਆਂ ਦਾ ਦਰਦ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ ਹੋਇਆ ਅਤੇ ਜ਼ਿਲ੍ਹਾ ਅਧਿਕਾਰੀ ਅਦਿਤੀ ਸਿੰਘ ਨੇ ਇਸ ਪਰਿਵਾਰ ਦਾ ਪਾਲਣ-ਪੋਸ਼ਣ ਦਾ ਭਰੋਸਾ ਦਿਵਾਇਆ।

 


author

DIsha

Content Editor

Related News