ਝਾਰਖੰਡ ''ਚ CISF ਨਾਲ ਮੁਕਾਬਲੇ ''ਚ 4 ਕੋਲਾ ਚੋਰਾਂ ਦੀ ਮੌਤ

11/20/2022 1:30:16 PM

ਰਾਂਚੀ (ਵਾਰਤਾ)- ਝਾਰਖੰਡ 'ਚ ਧਨਬਾਦ ਜ਼ਿਲ੍ਹੇ ਦੇ ਬਾਘਮਾਰਾ ਦੇ ਬੀ.ਸੀ.ਸੀ.ਐੱਲ. ਬਲਾਕ 2 ਖੇਤਰ ਦੀ ਬੇਨੀਡੀਹ ਮੇਨ ਸਾਈਡਿੰਗ 'ਚ ਸ਼ਨੀਵਾਰ ਦੇਰ ਰਾਤ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਅਤੇ ਕੋਲਾ ਚੋਰਾਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਮੁਕਾਬਲੇ 'ਚ ਚਾਰ ਕੋਲਾ ਚੋਰਾਂ ਦੀ ਮੌਤ ਹੋ ਗਈ, ਜਦੋਂ ਕਿ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਮੁਕਾਬਲੇ 'ਚ 2 ਜਵਾਨ ਵੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ 'ਚ ਸ਼ਹਿਜਾਦਾ ਖਾਨ, ਅਤਾਉਲਾ ਅੰਸਾਰੀ, ਪ੍ਰੀਤਮ ਚੌਹਾਨ ਅਤੇ ਸੂਰਜ ਚੌਹਾਨ ਸ਼ਾਮਲ ਹਨ। ਇਸ 'ਚ ਬਾਦਲ ਰਵਾਨੀ ਅਤੇ ਰਮੇਸ਼ ਰਾਮ ਗੰਭੀਰ ਰੂਪ ਨਾਲ ਜ਼ਖ਼ਮੀ ਹਨ ਅਤੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਰਿਮਸ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਦੀ ਹਾਲਤ ਗੰਭੀਰ ਹੈ।

ਬੇਨੀਡੀਹ ਮੇਨ ਸਾਈਡਿੰਗ 'ਚ ਸ਼ਨੀਵਾਰ ਰਾਤ ਕਰੀਬ 50 ਦੀ ਗਿਣਤੀ 'ਚ ਲੋਕ ਬਾਈਕ 'ਤੇ ਕੋਲਾ ਚੋਰੀ ਕਰਨ ਪਹੁੰਚੇ ਸਨ, ਉਦੋਂ ਡਿਊਟੀ 'ਤੇ ਤਾਇਨਾਤ 2 ਜਵਾਨਾਂ ਵਲੋਂ ਕੋਲਾ ਚੋਰਾਂ ਨੂੰ ਰੋਕਿਆ ਗਿਆ। ਇਸ ਦੌਰਾਨ ਕੋਲਾ ਚੋਰਾਂ ਨੇ ਪੈਟਰੋਲਿੰਗ ਗੱਡੀ 'ਤੇ ਗੋਲੀ ਚਲਾ ਦਿੱਤੀ ਅਤੇ ਪੱਥਰਬਾਜ਼ੀ ਕਰਨ ਲੱਗੇ। ਜਵਾਨਾਂ ਨੇ ਆਤਮ ਰੱਖਿਆ ਲਈ 6 ਰਾਊਂਡ ਫਾਇਰਿੰਗ ਕੀਤੀ। ਇਸ 'ਚ 4 ਕੋਲਾ ਚੋਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਚਾਰਾਂ ਨੂੰ ਪੋਸਟਮਾਰਟਮ ਲਈ ਅਤੇ 2 ਜ਼ਖ਼ਮੀਆਂ ਨੂੰ ਇਲਾਜ ਲਈ ਧਨਬਾਦ ਭੇਜਿਆ। ਚਾਰੇ ਲਾਸ਼ਾਂ ਦਾ ਪੋਸਟਮਾਰਟਮ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਕੀਤਾ ਗਿਆ।


DIsha

Content Editor

Related News